Breaking News >> News >> The Tribune


ਚੰਨੀ ਖਿਲਾਫ਼ ਬਿਹਾਰ ਦੀ ਕੋਰਟ ’ਚ ਪਟੀਸ਼ਨ ਦਾਖ਼ਲ


Link [2022-02-18 07:14:47]



ਮੁਜ਼ੱਫ਼ਰਪੁਰ: ਉੱਤਰ ਪ੍ਰਦੇਸ਼ ਤੇ ਬਿਹਾਰ ਤੋਂ ਆਉਂਦੇ 'ਭੱਈਆਂ' ਬਾਰੇ ਕੀਤੀ ਕਥਿਤ 'ਅਪਮਾਨਜਨਕ' ਟਿੱਪਣੀਆਂ ਲਈ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਖ਼ਿਲਾਫ਼ ਸਥਾਨਕ ਕੋਰਟ ਵਿੱਚ ਪਟੀਸ਼ਨ ਦਰਜ ਕੀਤੀ ਗਈ ਹੈ। ਮੁਜ਼ੱਫਰਪੁਰ ਦੇ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਦੀ ਕੋਰਟ ਵਿੱਚ ਦਾਖ਼ਲ ਪਟੀਸ਼ਨ ਵਿੱਚ ਸਮਾਜਿਕ ਕਾਰਕੁਨ ਤਮੰਨਾ ਹਾਸ਼ਮੀ ਨੇ ਦਾਅਵਾ ਕੀਤਾ ਹੈ ਕਿ ਚੰਨੀ ਦੀਆਂ ਟਿੱਪਣੀਆਂ ਨਾਲ 'ਪੰਜਾਬ ਵਿੱਚ ਰਹਿ ਰਹੇ ਬਿਹਾਰੀਆਂ ਦੀ ਜਾਨ ਖ਼ਤਰੇ ਵਿੱਚ ਪੈ ਗਈ ਹੈ'। ਹਾਸ਼ਮੀ, ਜੋ ਨਾਮਵਰ ਹਸਤੀਆਂ ਖਿਲਾਫ਼ ਪਟੀਸ਼ਨਾਂ ਦਾਖ਼ਲ ਕੀਤੇ ਜਾਣ ਕਰਕੇ ਪਹਿਲਾਂ ਵੀ ਸੁਰਖੀਆਂ 'ਚ ਰਹੀ ਹੈ, ਨੇ ਪਟੀਸ਼ਨ ਵਿੱਚ ਚੰਨੀ ਖ਼ਿਲਾਫ਼ ਆਈਪੀਸੀ ਦੀਆਂ ਵੱਖ ਵੱਖ ਧਾਰਾਵਾਂ 294, 294ਏ, 504 ਤੇ 511 ਤਹਿਤ ਕੇਸ ਦਰਜ ਕੀਤੇ ਜਾਣ ਸਬੰਧੀ ਹਦਾਇਤਾਂ ਜਾਰੀ ਕਰਨ ਦੀ ਮੰਗ ਕੀਤੀ ਹੈ। ਇਹ ਸਾਰੀਆਂ ਧਾਰਾਵਾਂ ਭਾਵਨਾਵਾਂ ਦਾ ਨਿਰਾਦਰ ਕਰਨ ਨਾਲ ਸਬੰਧਤ ਹਨ। ਮੁੱਖ ਮੰਤਰੀ ਚੰਨੀ ਨੇ ਮੰਗਲਵਾਰ ਨੂੰ ਪਿ੍ਰਯੰਕਾ ਗਾਂਧੀ ਦੀ ਮੌਜੂਦਗੀ ਵਿੱਚ ਕਿਹਾ ਸੀ ਕਿ ਉਹ ਯੂਪੀ, ਬਿਹਾਰ ਤੇ ਦਿੱਲੀ ਦੇ ਭੱਈਆਂ ਨੂੰ ਪੰਜਾਬ ਵਿੱਚ ਦਾਖਲ ਨਹੀਂ ਹੋਣ ਦੇਣਗੇ। -ਪੀਟੀਆਈ



Most Read

2024-09-22 18:35:20