Breaking News >> News >> The Tribune


ਐੱਨਐੱਸਈ ਦੀ ਸਾਬਕਾ ਐੱਮਡੀ ਦੇ ਟਿਕਾਣਿਆਂ ’ਤੇ ਛਾਪੇ


Link [2022-02-18 07:14:47]



ਨਵੀਂ ਦਿੱਲੀ: ਆਮਦਨ ਕਰ ਵਿਭਾਗ ਵੱਲੋਂ ਨੈਸ਼ਨਲ ਸਟਾਕ ਐਕਸਚੇਂਜ (ਐੱਨਐੱਸਈ) ਦੀ ਸਾਬਕਾ ਐੱਮਡੀ ਚਿੱਤਰਾ ਰਾਮਕ੍ਰਿਸ਼ਨਾ ਅਤੇ ਗਰੁੱਪ ਅਪਰੇਟਿੰਗ ਅਫ਼ਸਰ ਆਨੰਦ ਸੁਬਰਾਮਣੀਅਨ ਦੇ ਮੁੰਬਈ ਸਥਿਤ ਟਿਕਾਣਿਆਂ 'ਤੇ ਅੱਜ ਛਾਪੇ ਮਾਰੇ ਗਏ। ਸਰਕਾਰੀ ਸੂਤਰਾਂ ਨੇ ਕਿਹਾ ਕਿ ਦੋਵੇਂ ਅਧਿਕਾਰੀਆਂ 'ਤੇ ਛਾਪੇ ਟੈਕਸ ਚੋਰੀ ਦੀ ਜਾਂਚ ਸਬੰਧੀ ਹਨ। ਕਾਂਗਰਸ ਨੇ ਐੱਨਐੱਸਈ ਦੇ ਕੰਮਕਾਜ 'ਤੇ ਪ੍ਰਧਾਨ ਮੰਤਰੀ ਅਤੇ ਵਿੱਤ ਮੰਤਰੀ ਦੀ ਖਾਮੋਸ਼ੀ 'ਤੇ ਸਵਾਲ ਉਠਾਏ ਹਨ। ਰਾਮਕ੍ਰਿਸ਼ਨਾ ਉਸ ਸਮੇਂ ਸੁਰਖੀਆਂ 'ਚ ਆਈ ਸੀ ਜਦੋਂ ਸਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ਼ ਇੰਡੀਆ (ਸੇਬੀ) ਨੇ ਆਪਣੇ ਹੁਕਮਾਂ 'ਚ ਕਿਹਾ ਸੀ ਕਿ ਉਹ ਹਿਮਾਲਿਆ ਦੀਆਂ ਪਹਾੜੀਆਂ 'ਤੇ ਰਹਿੰਦੇ ਇਕ ਯੋਗੀ ਦੀ ਸ਼ਹਿ 'ਤੇ ਕੰਮ ਕਰ ਰਹੀ ਸੀ। -ਪੀਟੀਆਈ



Most Read

2024-09-22 18:25:47