World >> The Tribune


ਰੂਸ ਅਗਲੇ ਕੁਝ ਦਿਨਾਂ ਵਿੱਚ ਯੁਕਰੇਨ ’ਤੇ ਹਮਲਾ ਕਰ ਸਕਦੈ: ਬਾਇਡਨ


Link [2022-02-17 22:16:07]



ਵਸ਼ਿਗਟਨ, 17 ਫਰਵਰੀ

ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਨੇ ਵੀਰਵਾਰ ਨੂੰ ਕਿਹਾ ਕਿ ਇਸ ਗੱਲ ਦੇ ਕਈ ਸੰਕੇਤ ਮਿਲ ਰਹੇ ਹਨ ਕਿ ਰੂਸ ਅਗਲੇ ਕੁਝ ਦਿਨਾਂ ਵਿੱਚ ਯੁਕਰੇਨ 'ਤੇ ਹਮਲਾ ਕਰ ਸਕਦਾ ਹੈ। ਰੂਸ ਤੇ ਅਮਰੀਕਾ ਵਿਚਾਲੇ ਵਧੇ ਹੋਏ ਤਣਾਅ ਦੌਰਾਨ ਬਾਇਡਨ ਦੀ ਇਹ ਟਿੱਪਣੀ ਸਾਹਮਣੇ ਆਈ ਹੈ। ਇਸ ਨਾਲ ਸ਼ੰਕਾ ਵਧ ਗਈ ਹੈ ਕਿ ਮਾਸਕੋ ਯੁਕਰੇਨ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਿਹਾ ਹੈ ਹਾਲਾਂਕਿ ਰੂਸ ਨੇ ਕਿਹਾ ਹੈ ਕਿ ਯੁਕਰੇਨ 'ਤੇ ਹਮਲਾ ਕਰਨ ਦੀ ਉਸ ਦੀ ਕੋਈ ਯੋਜਨਾ ਨਹੀਂ ਹੈ। ਬਾਇਡਨ ਨੇ ਵ੍ਹਾਈਟ ਹਾਊਸ ਵਿੱਚ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਯੁਕਰੇਨ ਦੀ ਸਰਹੱਦ ਤੋਂ ਰੂਸੀ ਸੈਨਾ ਦੀ ਵਾਪਸੀ ਦਾ ਕੋਈ ਸੰਕੇਤ ਨਜ਼ਰ ਨਹੀਂ ਆ ਰਿਹਾ। ਉਨ੍ਹਾਂ ਕਿਹਾ ਕਿ ਰੂਸ ਬਨਾਵਟੀ ਗੱਲਾਂ ਕਰ ਰਿਹਾ ਹੈ ਤੇ ਯੁਕਰੇਨ ਵਿੱਚ ਦਾਖਲ ਹੋਣ ਦਾ ਬਹਾਨਾ ਲੱਭ ਰਿਹਾ ਹੈ। ਕਈ ਖਬਰਾਂ ਅਨੁਸਾਰ ਰੂਸ ਨੇ ਯੁਕਰੇਨ ਨਾਲ ਲੱਗਦੀ ਸਰਹੱਦ 'ਤੇ 1,50,000 ਸੈਨਿਕ ਤਾਇਨਾਤ ਕੀਤੇ ਹੋਏ ਹਨ। -ਪੀਟੀਆਈ



Most Read

2024-09-21 08:40:33