Breaking News >> News >> The Tribune


ਸੰਸਦ ਮੈਂਬਰਾਂ ’ਤੇ ਅਪਰਾਧਿਕ ਦੋਸ਼ਾਂ ਬਾਰੇ ਸਿੰਘਾਪੁਰ ਦੇ ਪ੍ਰਧਾਨ ਮੰਤਰੀ ਵੱਲੋਂ ਦਿੱਤੇ ਬਿਆਨ ਤੋਂ ਭਾਰਤ ਖਫ਼ਾ


Link [2022-02-17 20:00:12]



ਨਵੀਂ ਦਿੱਲੀ, 17 ਫਰਵਰੀ

ਭਾਰਤ ਨੇ ਸਿੰਘਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਵੱਲੋਂ ਭਾਰਤੀ ਸੰਸਦ ਮੈਂਬਰਾਂ 'ਤੇ ਅਪਰਾਧਿਕ ਦੋਸ਼ ਲੱਗੇ ਹੋਣ ਸਬੰਧੀ ਦਿੱਤੇ ਗਏ ਬਿਆਨ 'ਤੇ ਵੀਰਵਾਰ ਨੂੰ ਇਤਰਾਜ਼ ਜਤਾਇਆ ਹੈ। ਵਿਦੇਸ਼ ਮੰਤਰਾਲੇ ਨੇ ਇਸ ਮੁੱਦੇ ਨੂੰ ਸਿੰਘਾਪੁਰ ਹਾਈ ਕਮਿਸ਼ਨ ਕੋਲ ਉਠਾਇਆ ਹੈ। ਜ਼ਿਕਰਯੋਗ ਹੈ ਕਿ ਸਿੰਘਾਪੁਰ ਦੇ ਪ੍ਰਧਾਨ ਮੰਤਰੀ ਨੇ 'ਦੇਸ਼ ਵਿੱਚ ਲੋਕਤੰਤਰ ਨੂੰ ਕਿਸ ਤਰ੍ਹਾਂ ਕੰਮ ਕਰਨਾ ਚਾਹੀਦਾ ਹੈ' ਵਿਸ਼ੇ 'ਤੇ ਮੰਗਲਵਾਰ ਨੂੰ ਸਿੰਘਾਪੁਰ ਸੰਸਦ ਵਿੱਚ ਬਹਿਸ ਦੌਰਾਨ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰਲਾਲ ਨਹਿਰੂ ਦਾ ਜ਼ਿਕਰ ਕੀਤਾ ਸੀ। ਉਨ੍ਹਾਂ ਕਿਹਾ ਕਿ ਨਹਿਰੂ ਦਾ ਭਾਰਤ ਅਜਿਹਾ ਬਣ ਗਿਆ ਹੈ ਜਿਥੇ ਮੀਡੀਆ ਰਿਪੋਰਟਾਂ ਅਨੁਸਾਰ ਅੱਧੇ ਸੰਸਦ ਮੈਂਬਰਾਂ ਖ਼ਿਲਾਫ਼ ਬਲਾਤਕਾਰ ਤੇ ਹੱਤਿਆਵਾਂ ਦੇ ਕੇਸ ਲੰਬਿਤ ਹਨ। ਹਾਲਾਂਕਿ ਇਹ ਵੀ ਕਿਹਾ ਜਾ ਸਕਦਾ ਹੈ ਕਿ ਕਈ ਕੇਸ ਸਿਆਸਤ ਤੋਂ ਪ੍ਰੇਰਿਤ ਹਨ। -ਪੀਟੀਆਈ



Most Read

2024-09-22 18:32:38