Breaking News >> News >> The Tribune


ਪੱਛਮੀ ਬੰਗਾਲ: ਤ੍ਰਿਣਮੂਲ ਕਾਂਗਰਸ ਆਗੂ ਦੀ ਹੱਤਿਆ


Link [2022-02-17 20:00:12]



ਕੋਲਕਾਤਾ, 17 ਫਰਵਰੀ

ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲ੍ਹੇ ਦੇ ਬਾਜ਼ਾਰ ਵਿੱਚ ਵੀਰਵਾਰ ਨੂੰ ਤਿੰਨ ਹਮਲਾਵਰਾਂ ਨੇ ਤ੍ਰਿਣਮੂਲ ਕਾਂਗਰਸ ਦੇ ਇਕ ਆਗੂ ਦੀ ਹੱਤਿਆ ਕਰ ਦਿੱਤੀ। ਸਥਾਨਕ ਵਾਸੀਆਂ ਨੇ ਦੋ ਹਮਲਾਵਰਾਂ ਨੂੰ ਫੜ ਲਿਆ ਤੇ ਕੁੱਟਮਾਰ ਕੀਤੀ ਜਿਸ ਕਾਰਨ ਇਕ ਹਮਲਾਵਰ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਤ੍ਰਿਣਮੂਲ ਨੇਤਾ ਨੂਰ ਸਲਾਮ ਬੇਗ (45) ਨੂੰ ਕੋਲਕਾਤਾ ਤੋਂ 30 ਕਿਲੋਮੀਟਰ ਦੂਰ ਸਰਿਸ਼ਾ ਹਾਟ ਇਲਾਕੇ ਵਿੱਚ ਤਿੰਨ ਵਿਅਕਤੀਆਂ ਨੇ ਚਾਕੂ ਮਾਰ ਦਿੱਤਾ ਜਿਸ ਕਾਰਨ ਉਸ ਦੀ ਮੌਤ ਹੋ ਗਈ। ਲੋਕਾਂ ਨੇ ਦੋ ਹਮਲਾਵਰਾਂ ਨੂੰ ਫੜ ਲਿਆ ਤੇ ਕੁੱਟਮਾਰ ਦੌਰਾਨ ਇਕ ਹਮਲਾਵਾਰ ਨੇ ਦਮ ਤੋੜ ਦਿੱਤਾ। ਦੂਜੇ ਹਮਲਾਵਰ ਨੂੰ ਪੁਲੀਸ ਨੇ ਬਚਾਅ ਲਿਆ। ਉਸ ਨੂੰ ਡਾਇਮੰਡ ਹਾਰਬਰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਹੋਸ਼ ਆਉਣ ਮਗਰੋਂ ਉਸ ਤੋਂ ਪੁੱਛ ਪੜਤਾਲ ਕੀਤੀ ਜਾਵੇਗੀ। -ਪੀਟੀਆਈ



Most Read

2024-09-22 20:34:05