Breaking News >> News >> The Tribune


ਕਰਨਾਟਕ: ਬੁਰਕਾ ਪਹਿਨ ਕੇ ਆਈਆਂ ਵਿਦਿਆਰਥਣਾਂ ਨੂੰ ਘਰ ਭੇਜਿਆ


Link [2022-02-17 20:00:12]



ਬੰਗਲੂਰੂ, 16 ਫਰਵਰੀ

ਕਰਨਾਟਕ ਦੇ ਕਈ ਪ੍ਰੀ-ਯੂਨੀਵਰਸਿਟੀ ਕਾਲਜਾਂ 'ਚ ਅੱਜ ਤਣਾਅ ਦਾ ਮਾਹੌਲ ਬਣਿਆ ਰਿਹਾ ਜੋ ਹਿਜਾਬ ਵਿਵਾਦ ਕਾਰਨ ਇਕ ਹਫ਼ਤਾ ਬੰਦ ਰਹਿਣ ਮਗਰੋਂ ਅੱਜ ਖੁੱਲ੍ਹੇ ਸਨ। ਬੁਰਕਾ ਪਹਿਨ ਕੇ ਆਈਆਂ ਵਿਦਿਆਰਥਣਾਂ ਨੂੰ ਕਾਲਜਾਂ ਅੰਦਰ ਦਾਖ਼ਲ ਨਹੀਂ ਹੋਣ ਦਿੱਤਾ ਗਿਆ। ਕਈ ਸੰਵੇਦਨਸ਼ੀਲ ਥਾਵਾਂ 'ਤੇ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਗਏ ਸਨ ਜਿਥੇ ਧਾਰਾ 144 ਤਹਿਤ ਪਾਬੰਦੀਆਂ ਲਾਗੂ ਸਨ। ਉਡੁਪੀ ਦੇ ਸਰਕਾਰੀ ਪੀਯੂ ਮਹਿਲਾ ਕਾਲਜ ਦੀ ਪ੍ਰਿੰਸੀਪਲ ਰੁਦਰੀ ਗੌੜਾ ਨੇ ਕਿਹਾ ਕਿ ਹਿਜਾਬ 'ਤੇ ਪਾਬੰਦੀ ਖ਼ਿਲਾਫ਼ ਕਰਨਾਟਕ ਹਾਈ ਕੋਰਟ ਦਾ ਰੁਖ ਕਰਨ ਵਾਲੀਆਂ ਛੇ ਮੁਸਲਿਮ ਵਿਦਿਆਰਥਣਾਂ ਅੱਜ ਗ਼ੈਰਹਾਜ਼ਰ ਰਹੀਆਂ। ਜ਼ਿਲ੍ਹੇ ਦੇ ਕੁੰਡਾਪੁਰ ਦੇ ਸਰਕਾਰੀ ਪੀਯੂ ਕਾਲਜ 'ਚ ਹਿਜਾਬ ਪਹਿਨ ਕੇ ਆ ਰਹੀਆਂ 23 ਵਿਦਿਆਰਥਣਾਂ ਅੱਜ ਜਮਾਤਾਂ ਤੋਂ ਦੂਰ ਰਹੀਆਂ। ਉਡੁਪੀ ਦੇ ਮਨੀਪਾਲ 'ਚ ਐੱਮਜੀਐੱਮ ਕਾਲਜ 'ਚ ਅੱਜ ਕਲਾਸਾਂ ਨਹੀਂ ਲੱਗੀਆਂ। ਅਧਿਕਾਰੀਆਂ ਨੇ ਅੱਜ ਕਾਲਜ 'ਚ ਛੁੱਟੀ ਐਲਾਨ ਦਿੱਤੀ ਸੀ।



Most Read

2024-09-22 20:29:49