Breaking News >> News >> The Tribune


ਭਾਰਤ ਨੇ ਪਹਿਲੇ ਮੈਚ ਵਿੱਚ ਵੈਸਟ ਇੰਡੀਜ਼ ਨੂੰ ਛੇ ਵਿਕਟਾਂ ਨਾਲ ਹਰਾਇਆ


Link [2022-02-16 22:35:59]



ਕੋਲਕਾਤਾ, 16 ਫਰਵਰੀ

ਭਾਰਤ ਨੇ ਪਹਿਲੇ ਟੀ-10 ਮੈਚ ਵਿੱਚ ਵੈਸਟ ਇੰਡੀਜ਼ ਨੂੰ ਛੇ ਵਿਕਟਾਂ ਨਾਲ ਹਰਾ ਕੇ ਤਿੰਨ ਮੈਚਾਂ ਦੀ ਲੜੀ ਵਿੱਚ 1-0 ਦੀ ਲੀਡ ਲੈ ਲਈ ਹੈ। ਭਾਰਤੀ ਟੀਮ ਨੇ ਮਿਲਿਆ 158 ਦੌੜਾਂ ਦਾ ਟੀਚਾ 18.5 ਓਵਰਾਂ ਵਿੱਚ ਹੀ ਸਰ ਕਰ ਲਿਆ। ਟੀਮ ਵੱਲੋਂ ਕਪਤਾਨ ਰੋਹਿਤ ਸ਼ਰਮਾ ਨੇ ਸਭ ਤੋਂ ਵੱਧ 40 ਦੌੜਾਂ ਬਣਾਈਆਂ। ਟੀਮ ਦੀ ਜਿੱਤ ਵਿੱਚ ਇਸ਼ਾਨ ਕਿਸ਼ਨ ਨੇ 35 ਦੌੜਾ ਅਤੇ ਵਿਰਾਟ ਕੋਹਲੀ ਨੇ 17 ਦੌੜਾਂ ਦਾ ਯੋਗਦਾਨ ਦਿੱਤਾ। ਜਦਕਿ ਰਿਸ਼ਭ ਪੰਤ 8 ਦੌੜਾਂ ਹੀ ਬਣਾ ਸਕਿਆ। ਸੂਰਿਆਕੁਮਾਰ ਯਾਦਵ 34 ਅਤੇ ਵੈਂਕਟੈਸ਼ ਅਈਯਰ ਨੇ 24 ਦੌੜਾਂ ਬਣਾਉਂਦਿਆਂ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਇਸ ਤੋਂ ਪਹਿਲਾਂ ਵੈਸਟ ਇੰਡੀਜ਼ ਦੀ ਟੀਮ ਨੇ ਤਿੰਨ ਟੀ-20 ਕ੍ਰਿਕਟ ਮੈਚਾਂ ਦੀ ਲੜੀ ਦਾ ਪਹਿਲੇ ਮੈਚ ਵਿੱਚ ਭਾਰਤ ਨੂੰ ਜਿੱਤ ਲਈ 158 ਦੌੜਾਂ ਦੀ ਚੁਣੌਤੀ ਦਿੱਤੀ ਸੀ। ਵੈਸਟ ਇੰਡੀਜ਼ ਟੀਮ ਨੇ ਨਿਰਧਾਰਿਤ 20 ਓਵਰਾਂ ਵਿੱਚ 7 ਵਿਕਟਾਂ ਗੁਆ 157 ਦੌੜਾਂ ਬਣਾਈਆਂ ਸਨ, ਜਿਸ ਵਿੱਚ ਨਿਕੋਲਸ ਪੂਰਨ ਨੇ ਸਭ ਤੋਂ ਵੱਧ 61 ਦੌੜਾਂ ਬਣਾਈਆਂ ਜਦਕਿ ਕਾਇਲ ਮੇਅਰਸ ਨੇ 31 ਦੌੜਾਂ ਦਾ ਯੋਗਦਾਨ ਦਿੱਤਾ। ਭਾਰਤ ਵੱਲੋਂ ਹਰਸ਼ਲ ਪਟੇਲ ਅਤੇ ਰਵੀ ਬਿਸ਼ਨੋਈ ਨੇ ਦੋ ਦੋ ਵਿਕਟਾਂ ਹਾਸਲ ਕੀਤੀਆਂ। ਇਸ ਤੋਂ ਪਹਿਲਾਂ ਇਥੇ ਕੋਲਕਾਤਾ ਦੇ ਈਡਨ ਗਾਰਡਨ 'ਚ ਭਾਰਤ ਕ੍ਰਿਕਟ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਵੱਲੋਂ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ ਸੀ। ਵੈਸਟ ਇੰਡੀਜ਼ ਦੀ ਟੀਮ ਨੇ ਬੱਲੇੇਬਾਜ਼ੀ ਕਰਦਿਆਂ ਪਹਿਲਾਂ 11.3 ਓਵਰਾਂ 'ਚ 74 ਦੌੜਾਂ 'ਤੇ ਹੀ 4 ਵਿਕਟਾਂ ਗੁਆ ਲਈਆਂ ਸਨ। ਬਰੈਂਡਨ ਕਿੰਗ ਤੇ ਰੋਸਟਨ ਚੇਸ 4-4 ਦੌੜਾਂ ਜਦਕਿ ਰੋਵਨ ਪਾਵੈੱਲ 2 ਦੌੜਾਂ ਬਣਾ ਕੇ ਆਊਟ ਹੋਏ। ਭਾਰਤੀ ਟੀਮ ਵੱਲੋਂ ਖੇਡ ਸਪਿਨ ਗੇਂਦਬਾਜ਼ ਰਵੀ ਬਿਸ਼ਨੋਈ ਦਾ ਇਹ ਪਹਿਲਾ ਕੌਮਾਂਤਰੀ ਟੀ-20 ਮੈਚ ਹੈ। -ਪੀਟੀਆਈ

ਵੈਸਟ ਇੰਡੀਜ਼ ਦੇ ਬੱਲੇਬਾਜ਼ ਨੂੰ ਆਊਟ ਕਰਨ ਮਗਰੋਂ ਖੁਸ਼ੀ ਸਾਂਝੀ ਕਰਦੇ ਹੋਏ ਭਾਰਤੀ ਖਿਡਾਰੀ। -ਫੋਟੋ: ਪੀਟੀਆਈ ਵੈਸਟ ਇੰਡੀਜ਼ ਦਾ ਬੱਲੇਬਾਜ਼ ਕੇਲ ਮੇਅਰਸ ਸ਼ਾਟ ਖੇਡਦਾ ਹੋਇਆ। --ਫੋਟੋ: ਪੀਟੀਆਈ

Most Read

2024-09-22 20:27:04