Breaking News >> News >> The Tribune


ਨਕਸਲੀਆਂ ਵੱਲੋਂ ਅਗਵਾ ਕੀਤੇ ਇੰਜਨੀਅਰ ਪਤੀ ਦੀ ਭਾਲ ਲਈ ਬੇਟੀ ਨਾਲ ਜੰਗਲ ਵਿੱਚ ਗਈ ਪਤਨੀ


Link [2022-02-16 22:35:59]



ਰਾੲੇਪੁਰ (ਛੱਤੀਸਗੜ੍ਹ), 18 ਫਰਵਰੀ

ਛੱਤੀਸਗੜ੍ਹ ਵਿੱਚ ਨਕਸਲੀਆਂ ਵੱਲੋਂ ਇੱਕ ਇੰਜਨੀਅਰ ਨੂੰ ਅਗਵਾ ਕੀਤੇ ਜਾਣ ਦੇ ਕੁਝ ਦਿਨਾਂ ਬਾਅਦ ਉਸ ਦੀ ਰਿਹਾਈ ਲਈ ਪਤਨੀ ਸੋਨਾਲੀ ਪਵਾਰ ਨੇ ਇੱਕ ਭਾਵਨਾਤਮਕ ਅਪੀਲ ਕੀਤੀ, ਪਰ ਆਖਰਕਾਰ ਉਸ ਨੇ ਆਪਣੇ ਪਤੀ ਦੀ ਭਾਲ ਦਾ ਫ਼ੈਸਲਾ ਕੀਤਾ ਅਤੇ ਆਪਣੀ ਢਾਈ ਸਾਲਾਂ ਦੀ ਬੇਟੀ ਨੂੰ ਲੈ ਕੇ ਅਬੂਝਮਾੜ ਦੇ ਸੰਘਣੇ ਜੰਗਲ ਵਿੱਚ ਚਲੀ ਗਈ। ਇਹ ਜੰਗਲ ਨਕਸਲੀਆਂ ਦਾ ਗੜ੍ਹ ਮੰਨਿਆ ਜਾਂਦਾ ਹੈ। ਬੁੱਧਵਾਰ ਨੂੰ ਸੂਤਰਾਂ ਨੇ ਦੱਸਿਆ ਕਿ ਨਕਸਲੀਆਂ ਵੱਲੋਂ ਮੰਗਲਵਾਰ ਸ਼ਾਮ ਇੰਜਨੀਅਰ ਅਸ਼ੋਕ ਪਵਾਰ ਅਤੇ ਕਰਮਚਾਰੀ ਆਨੰਦ ਨੂੰ ਰਿਹਾਅ ਕਰ ਦਿੱਤਾ ਗਿਆ ਪਰ ਸੋਨਾਲੀ ਹਾਲੇ ਵੀ ਜੰਗਲ ਵਿੱਚ ਹੀ ਹੈ। ਉਨ੍ਹਾਂ ਮੁਤਾਬਕ ਸੋਨਾਲੀ ਸਥਾਨਕ ਪੱਤਰਕਾਰਾਂ ਅਤੇ ਪੁਲੀਸ ਅਧਿਕਾਰੀਆਂ ਦੇ ਸੰਪਰਕ ਵਿੱਚ ਹੈ। ਏਐੱਸਪੀ ਪੰਕਜ ਸ਼ੁਕਲਾ ਨੇ ਦੱਸਿਆ ਕਿ ਅਸ਼ੋਕ ਪਵਾਰ ਅਤੇ ਆਨੰਦ ਯਾਦਵ ਨੂੰ ਫਿਲਹਾਲ ਬੀਜਾਪੁਰ ਦੇ ਕਟਰੂ ਵਿੱਚ ਰੱਖਿਆ ਗਿਆ ਹੈ। ਸੋਨਾਲੀ ਆਪਣੇ ਪਤੀ ਨੂੰ ਮਿਲਣ ਲਈ ਜਲਦੀ ਹੀ ਕਟਰੂ ਪਹੁੰਚੇਗੀ। ਜ਼ਿਕਰਯੋਗ ਹੈ ਇੰਜਨੀਅਰ ਤੇ ਇੱਕ ਕਰਮਚਾਰੀ ਨੂੰ ਨਕਸਲੀਆਂ ਨੇ 11 ਫਰਵਰੀ ਨੂੰ ਅਗਵਾ ਕਰ ਲਿਆ ਸੀ। ਇੱਕ ਮਹਿਲਾ ਪੱਤਰਕਾਰ ਮੁਤਾਬਕ ਆਨੰਦ ਯਾਦਵ ਨੇ ਉਸ ਨੂੰ ਦੱਸਿਆ ਕਿ ਨਕਸਲੀਆਂ ਨੂੰ ਉਨ੍ਹਾਂ ਨੂੰ ਬਿਨਾਂ ਨੁਕਸਾਨ ਪਹੁੰਚਾੲੇ ਰਿਹਾਅ ਕਰ ਦਿੱਤਾ ਅਤੇ ਘਰ ਪਹੁੰਚਣ ਲਈ ਦੋ-ਦੋ ਹਜ਼ਾਰ ਰੁਪਏ ਵੀ ਦਿੱਤੇ ਸਨ। -ਪੀਟੀਆਈ



Most Read

2024-09-22 20:26:40