Breaking News >> News >> The Tribune


ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ, ਕਾਰੋਬਾਰੀ ਗੌਤਮ ਥਾਪਰ ਤੇ ਸੱਤ ਹੋਰਨਾਂ ਨੂੰ ਜ਼ਮਾਨਤ


Link [2022-02-16 19:15:30]



ਮੁੰਬਈ, 16 ਫਰਵਰੀ

ਇੱਥੋਂ ਦੀ ਇੱਕ ਵਿਸ਼ੇਸ਼ ਪੀਐੱਮਐੱਲਏ ਅਦਾਲਤ ਨੇ ਦਿੱਲੀ ਵਿੱਚ ਇੱਕ ਮੁੱਖ ਸਥਾਨ 'ਤੇ ਸਥਿਤ ਜਾਇਦਾਦ ਵੇਚਣ ਦੇ ਮਾਮਲੇ 'ਚ ਬੁੱਧਵਾਰ ਨੂੰ ਯੈੱਸ ਬੈਂਕ ਦੇ ਸੰਸਥਾਪਕ ਰਾਣਾ ਕਪੂਰ, ਕਾਰੋਬਾਰੀ ਗੌਤਮ ਥਾਪਰ ਅਤੇ ਸੱਤ ਹੋਰਨਾਂ ਨੂੰ ਜ਼ਮਾਨਤ ਦੇ ਦਿੱਤੀ ਹੈ। ਹਾਲਾਂਕਿ ਕਪੂਰ ਅਤੇ ਥਾਪਰ ਜੇਲ੍ਹ ਤੋਂ ਬਾਹਰ ਨਹੀਂ ਆ ਸਕਣਗੇ, ਕਿਉਂਕਿ ਉਹ ਕੁਝ ਹੋਰ ਕੇਸਾਂ ਦੇ ਸਬੰਧ ਵਿੱਚ ਨਿਆਂਂਇਕ ਹਿਰਾਸਤ ਵਿੱਚ ਹਨ। ਇਸ ਕੇਸ ਵਿੱਚ ਰਾਣਾ ਕਪੂਰ ਦੀ ਪਤਨੀ ਬਿੰਦੂ ਕਪੂਰ ਦੀ ਕੰਪਨੀ 'ਤੇ ਦਿੱਲੀ ਵਿੱਚ ਅ੍ਰੰਮਿਤਾ ਸ਼ੇਰਗਿੱਲ ਮਾਰਗ 'ਤੇ ਸਥਿਤ ਜਾਇਦਾਦ ਵੇਚੇ ਜਾਣ ਦੇ ਦੋਸ਼ ਹਨ, ਜਿਸ ਸਬੰਧੀ ਸੀਬੀਆਈ ਵੰਲੋਂ ਪਿਛਲੇ ਸਾਲ ਇੱਕ ਵੱਖਰੀ ਐੱਫਆਈਆਰ ਦਰਜ ਕੀਤੀ ਗਈ ਸੀ। -ਪੀਟੀਆਈ



Most Read

2024-09-22 20:35:36