Breaking News >> News >> The Tribune


ਸਿਰਫ ਬਸਪਾ ਹੀ ਉੱਤਰ ਪ੍ਰਦੇਸ਼ ਦੇ ਲੋਕਾਂ ਦੀ ਸ਼ੁੱਭਚਿੰਤਕ: ਮਾਇਆਵਤੀ


Link [2022-02-16 19:15:30]



ਲਖਨਊ, 16 ਫਰਵਰੀ

ਬਸਪਾ ਮੁਖੀ ਮਾਇਆਵਤੀ ਨੇ ਬੁੱਧਵਾਰ ਵੋਟਰਾਂ ਤੋਂ ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ 'ਚ ਆਪਣੀ ਪਾਰਟੀ ਲਈ ਸਮਰਥਨ ਮੰਗਦਿਆਂ ਕਿਹਾ ਕਿ ਸਿਰਫ ਬਸਪਾ ਹੀ ਸੂਬੇ ਦੇ ਲੋਕਾਂ ਦਾ ਭਲਾ ਚਾਹੁੰਦੀ ਹੈ। ਇੱਥੇ ਬਸਪਾ ਦੇ ਇੱਕ ਉਮੀਦਵਾਰ ਦੇ ਹੱਕ ਵਿੱਚ ਰੈਲੀ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਨੇ ਰਵੀਦਾਸ ਜੈਅੰਤੀ ਮੌਕੇ ਸੰਤ ਰਵੀਦਾਸ ਨੂੰ ਸ਼ਰਧਾਂਜਲੀ ਭੇਟ ਕੀਤੀ। ਮਾਇਆਵਤੀ ਨੇ ਕਿਹਾ ਕਿ ਸਮਾਜ ਸੁਧਾਰਕ ਕਵੀ (ਸੰਤ ਰਵੀਦਾਸ) ਅਜਿਹੀ ਸਰਕਾਰ ਚਾਹੁੰਦੇ ਸਨ, ਜਿਸ ਦੇ ਰਾਜ 'ਚ ਸਾਰਿਆਂ ਨੂੰ 'ਰੋਟੀ, ਕੱਪੜਾ ਅਤੇ ਮਕਾਨ' ਮਿਲੇ, ਪਰ ਜਿਹੜੇ ਲੋਕ ਸਿਆਸੀ ਲਾਹੇ ਲਈ ਸਾਲ ਰਵੀਦਾਸ ਜੈਅੰਤੀ ਮੌਕੇ ਉਨ੍ਹਾਂ ਦੇ ਜਨਮ ਸਥਾਨ 'ਤੇ ਜਾਂਦੇ ਹਨ, ਉਨ੍ਹਾਂ ਨੇ ਸੰਤ ਰਵੀਦਾਸ ਦੇ ਇਸ ਸੁਨੇਹੇ ਨੂੰ ਗੰਭੀਰਤਾ ਨਾਲ ਨਹੀਂ ਲਿਆ। ਬਸਪਾ ਮੁਖੀ ਨੇ ਦਾਅਵਾ ਕੀਤਾ ਕਿ ਉਨ੍ਹਾਂ ਦੀ ਪਾਰਟੀ ਸੰਤ ਰਵੀਦਾਸ ਵੱਲੋਂ ਵਿਖਾਏ ਮਾਰਗ 'ਤੇ ਚੱਲਦੀ ਹੈ ਅਤੇ ਉਨ੍ਹਾਂ ਨੇ ਬਸਪਾ ਦੀ ਪਿਛਲੀਆਂ ਸਰਕਾਰਾਂ ਵੱਲੋਂ ਸਮਾਜ ਸੁਧਾਰਕ ਕਵੀ ਦੇ ਨਾਮ 'ਤੇ ਚਲਾਏ ਕਈ ਪ੍ਰਜੈਕਟਾਂ ਦਾ ਜ਼ਿਕਰ ਵੀ ਕੀਤਾ। ਉਨ੍ਹਾਂ ਕਿਹਾ, ''ਸੰਤ ਰਵੀਦਾਸ ਦੇ ਸੁਪਨੇ ਸਾਕਾਰ ਕਰਨ ਲਈ ਲਈ ਬਸਪਾ ਦੀ ਸਰਕਾਰ ਦੁਬਾਰਾ ਬਣਾਉਣੀ ਬਹੁਤ ਜ਼ਰੂਰੀ ਹੈ। ਇਹ ਉਨ੍ਹਾਂ ਨੂੰ ਤੁਹਾਡੀ ਸੱਚੀ ਸ਼ਰਧਾਂਜਲੀ ਹੋਵੇਗੀ।'' -ਪੀਟੀਆਈ



Most Read

2024-09-22 20:40:54