Breaking News >> News >> The Tribune


ਦਿੱਲੀ ਹਾਈ ਕੋਰਟ ਵੱਲੋਂ ਦਿੱਲੀ ਯੂਨੀਵਰਸਿਟੀ ਦੇ ਆਫਲਾਈਨ ਪ੍ਰੀਖਿਆ ਕਰਵਾਉਣ ਦੇ ਫ਼ੈਸਲੇ ’ਚ ਦਖਲ ਤੋਂ ਇਨਕਾਰ


Link [2022-02-16 19:15:30]



ਨਵੀਂ ਦਿੱਲੀ, 16 ਫਰਵਰੀ

ਦਿੱਲੀ ਹਾਈ ਕੋਰਟ ਨੇ ਬੁੱਧਵਾਰ ਨੂੰ ਦਿੱਲੀ ਯੂਨੀਵਰਸਿਟੀ (ਡੀਯੂ) ਵੱਲੋਂ ਚਾਲੂ ਸੈਸ਼ਨ ਦੀ ਪ੍ਰੀਖਿਆ ਆਫਲਾਈਨ ਕਰਵਾਉਣ ਦੇ ਫ਼ੈਸਲੇ 'ਚ ਦਖਲ ਦੇਣ ਤੋਂ ਇਨਕਾਰ ਕਰ ਦਿੱਤਾ ਹੈ। ਜਸਟਿਸ ਰੇਖਾ ਪੱਲੀ ਨੇ ਦਿੱਲੀ ਤੋਂ ਬਾਹਰ ਰਹਿ ਰਹੇ ਦਿੱਲੀ ਯੂਨੀਵਰਸਿਟੀ ਦੀ ਪੰਜ ਵਿਦਿਆਰਥੀਆਂ ਦੀ ਪਟੀਸ਼ਨ 'ਤੇ ਸੁਣਵਾਈ ਕਰਦਿਆਂ ਯੂੁਨੀਵਰਸਿਟੀ ਨੂੰ ਆਫਲਾਈਨ ਕਲਾਸਾਂ 'ਤੇ ਪੱਖ ਰੱਖਣ ਲਈ ਕਿਹਾ ਅਤੇ ਯੂਨੀਵਰਸਿਟੀ ਵੱਲੋਂ ਪੇਸ਼ ਵਕੀਲ ਨੂੰ ਕਿਹਾ ਕਿ ਉਹ ਸੰਸਥਾ ਤੋਂ ਨਿਰਦੇਸ਼ ਲੈਣ ਕਿ ਕੀ ਹਾਈਬ੍ਰਿਡ (ਆਨਲਾਈਨ ਅਤੇ ਆਫਲਾਈਨ ਇਕੱਠੀਆਂ) ਕਲਾਸਾਂ ਬਾਕੀ ਰਹਿੰਦੇ ਸੈਸ਼ਨ ਲਈ ਉਪਲੱਬਧ ਹੋਣਗੀਆਂ ਜਾਂ ਨਹੀਂ। ਜ਼ਿਕਰਯੋਗ ਹੈ ਕਿ ਪੰਜ ਵਿਦਿਆਰਥੀਆਂ ਨੇ ਯੂਨੀਵਰਸਿਟੀ ਵੱਲੋਂ 9 ਫਰਵਰੀ ਨੂੰ ਜਾਰੀ ਹੁਕਮ ਨੂੰ ਚੁਣੌਤੀ ਦਿੱਤੀ ਹੈ, ਜਿਸ ਵਿੱਚ 17 ਫਰਵਰੀ ਤੋਂ ਹੀ ਆਨਲਾਈਨ ਕਲਾਸਾਂ ਸ਼ੁਰੂ ਕਰਨ ਦਾ ਨਿਰਦੇਸ਼ ਦਿੱਤਾ ਗਿਆ ਹੈ। -ਪੀਟੀਆਈ



Most Read

2024-09-22 20:36:42