Breaking News >> News >> The Tribune


ਮਨੀ ਲਾਂਡਰਿੰਗ: ਅਦਾਲਤ ਵੱਲੋਂ ਦਾਊਦ ਇਬਰਾਹਿਮ ਦੇ ਭਰਾ ਇਕਬਾਲ ਕਾਸਕਰ ਖ਼ਿਲਾਫ਼ ਪੇਸ਼ੀ ਵਾਰੰਟ ਜਾਰੀ


Link [2022-02-16 19:15:30]



ਮੁੰਬਈ, 16 ਫਰਵਰੀ

ਇੱਥੋਂ ਇੱਕ ਅਦਾਲਤ ਨੇ ਐਨਫੋਰਸਮੈਂਟ ਡਾਇਰੈਕਟਰੇਟ ਵੱਲੋਂ ਦਰਜ ਕਾਲਾ ਧਨ ਸਫੈਦ ਕਰਨ ਦੇ ਮਾਮਲੇ ਵਿੱਚ ਭਗੌੜੇ ਡਾਨ ਦਾਊਦ ਇਬਰਾਹਿਮ ਦੇ ਭਰਾ ਇਕਬਾਲ ਕਾਸਕਰ ਖਿਲਾਫ਼ ਬੁੱਧਵਾਰ ਨੂੰ ਪੇਸ਼ੀ ਵਾਰੰਟ ਜਾਰੀ ਕੀਤਾ ਹੈ। ਫਿਲਹਾਲ ਕਾਸਕਰ ਰੰਗਦਾਰੀ ਦੇ ਵੱਖ-ਵੱਖ ਮਾਮਲਿਆਂ ਵਿੱਚ ਠਾਣੇ ਜੇਲ੍ਹ ਵਿੱਚ ਬੰਦ ਹੈ। ਪੇਸ਼ੀ ਵਾਰੰਟ ਜਾਰੀ ਕਰਦਿਆਂ ਜੱਜ ਐੱਮ.ਜੀ. ਦੇਸ਼ਪਾਂਡੇ ਨੇ ਕਿਹਾ ਕਿ ਮੁਲਜ਼ਮ ਨੂੰ ਸ਼ਹਿਰ ਤੋਂ ਇੱਥੇ ਲਿਆਉਣ ਅਤੇ 18 ਫਰਵਰੀ ਨੂੰ ਅਦਾਲਤ ਵਿੱਚ ਪੇਸ਼ ਕਰਨ ਦਾ ਪ੍ਰਬੰਧ ਈਡੀ ਵੱਲੋਂ ਕੀਤਾ ਜਾਵੇਗਾ। ਅਦਾਲਤ ਨੇ ਕਿਹਾ ਕਿ ਜਾਂਚ ਏਜੰਸੀ ਰੰਗਦਾਰੀ ਮਾਮਲੇ 'ਚ ਉਸ ਨੂੰ ਫਿਰ ਵਾਪਸ ਵੀ ਭੇਜੇਗੀ। -ਪੀਟੀਆਈ



Most Read

2024-09-22 20:36:41