Breaking News >> News >> The Tribune


ਚੰਨੀ ਤੇ ਯੋਗੀ ਨੇ ਗੁਰੂ ਰਵਿਦਾਸ ਨੂੰ ਨਮਨ ਕੀਤਾ ਅਤੇ ਸੰਤ ਨਿਰੰਜਨ ਦਾਸ ਤੋਂ ਆਸ਼ੀਰਵਾਦ ਲਿਆ, ਰਾਹੁਲ ਤੇ ਪ੍ਰਿਯੰਕਾਂ ਨੇ ਲੰਗਰ ਵਰਤਾਇਆ


Link [2022-02-16 14:54:35]



ਵਾਰਾਨਸੀ (ਯੂਪੀ), 16 ਫਰਵਰੀ

ਪੰਜਾਬ ਦੇ ਮੁੱਖ ਮੰਤਰੀ ਅਤੇ ਕਾਂਗਰਸੀ ਆਗੂ ਚਰਨਜੀਤ ਸਿੰਘ ਚੰਨੀ ਨੇ ਅੱਜ ਇੱਥੇ ਸ੍ਰੀ ਗੁਰੂ ਰਵਿਦਾਸ ਨੂੰ ਉਨ੍ਹਾਂ ਦੇ ਪ੍ਰਕਾਸ਼ ਦਿਹਾੜੇ ਮੌਕੇ ਸ਼ਰਧਾਂਜਲੀ ਭੇਟ ਕੀਤੀ। ਸ੍ਰੀ ਚੰਨੀ ਨੇ ਭਗਤ ਰਵਿਦਾਸ ਦੇ ਜਨਮ ਅਸਥਾਨ 'ਸੀਰ ਗੋਵਰਧਨ' ਵਿਖੇ ਪਹੁੰਚ ਕੇ ਉਨ੍ਹਾਂ ਨੂੰ ਨਮਨ ਕੀਤਾ। ਇਸ ਦੌਰਾਨ ਉਨ੍ਹਾਂ ਨੇ ਉਥੇ ਮੌਜੂਦ ਸੰਤ ਨਿਰੰਜਨ ਦਾਸ ਤੋਂ ਅਸ਼ੀਰਵਾਦ ਲਿਆ। ਇਸ ਦੌਰਾਨ ਕਾਂਗਰਸੀ ਨੇਤਾ ਰਾਹੁਲ ਗਾਂਧੀ ਤੇ ਉਨ੍ਹਾਂ ਭੈਣ ਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਨੇ ਵੀ ਸ੍ਰੀ ਗੁਰੂ ਰਵਿਦਾਸ ਨੂੰ ਨਮਨ ਕੀਤਾ ਤੇ ਸ੍ਰੀ ਨਿਰੰਜਨ ਦਾਸ ਤੋਂ ਆਸ਼ੀਰਵਾਦ ਲਿਆ। ਇਸ ਤੋਂ ਬਾਅਦ ਇਨ੍ਹਾਂ ਦੋਵਾਂ ਕਾਂਗਰਸੀ ਨੇਤਾਵਾਂ ਨੇ ਧਾਮ 'ਤੇ ਸੰਗਤ ਨੂੰ ਲੰਗਰ ਵੀ ਵਰਤਾਇਆ।



Most Read

2024-09-22 20:39:12