Sport >> The Tribune


ਰਾਸ਼ਟਰ ਮੰਡਲ ਖੇਡਾਂ: ਨਵੇਂ ਭਾਰ ਵਰਗ ’ਚ ਭਾਰਤ ਦੀ ਨੁਮਾਇੰਦਗੀ ਕਰੇਗੀ ਚਾਨੂ


Link [2022-02-16 10:33:54]



ਨਵੀਂ ਦਿੱਲੀ: ਓਲੰਪਿਕ 'ਚ ਚਾਂਦੀ ਦਾ ਤਗ਼ਮਾ ਜੇਤੂ ਵੇਟਲਿਫ਼ਟਰ ਮੀਰਾਬਾਈ ਚਾਨੂ ਇਸ ਸਾਲ ਜੁਲਾਈ-ਅਗਸਤ 'ਚ ਹੋਣ ਵਾਲੀਆਂ ਰਾਸ਼ਟਰ ਮੰਡਲ ਖੇਡਾਂ 'ਚ 55 ਕਿਲੋਗਰਾਮ ਭਾਰ ਵਰਗ 'ਚ ਹਿੱਸਾ ਲਵੇਗੀ ਤਾਂ ਜੋ ਬਰਮਿੰਘਮ 'ਚ ਹੋਣ ਵਾਲੀਆਂ ਇਨ੍ਹਾਂ ਖੇਡਾਂ 'ਚ ਭਾਰਤ ਦੀਆਂ ਤਗ਼ਮਾ ਜਿੱਤਣ ਦੀਆਂ ਸੰਭਾਵਨਾਵਾਂ ਵਧ ਸਕਣ। ਚਾਨੂ ਨੂੰ 49 ਕਿਲੋਗ੍ਰਾਮ ਭਾਰ ਵਰਗ 'ਚ ਕਾਫੀ ਕਾਮਯਾਬੀ ਮਿਲੀ ਜਿਸ ਵਿੱਚ ਪਿਛਲੇ ਸਾਲ ਟੋਕੀਓ ਓਲੰਪਿਕ ਖੇਡਾਂ 'ਚ ਜਿੱਤਿਆ ਚਾਂਦੀ ਦਾ ਤਗ਼ਮਾ ਵੀ ਸ਼ਾਮਲ ਹੈ। ਉਸ ਨੇ ਇਸ ਭਾਰ ਵਰਗ 'ਚ ਕਲੀਨ ਐਂਡ ਜਰਕ 'ਚ ਵਿਸ਼ਵ ਰਿਕਾਰਡ ਵੀ ਬਣਾ ਰੱਖਿਆ ਹੈ। ਇਸ ਤੋਂ ਪਹਿਲਾਂ ਉਹ 48 ਕਿਲੋ ਭਾਰ ਵਰਗ 'ਚ ਹਿੱਸਾ ਲੈਂਦੀ ਸੀ ਜਿਸ 'ਚ ਉਸ ਨੇ 2017 ਦੀ ਵਿਸ਼ਵ ਚੈਂਪੀਅਨਸ਼ਿਪ 'ਚ ਸੋਨੇ ਦਾ ਤਗ਼ਮਾ ਜਿੱਤਿਆ ਸੀ। ਉਸ ਨੇ 2014 ਅਤੇ 2018 ਦੀਆਂ ਰਾਸ਼ਟਰ ਮੰਡਲ ਖੇਡਾਂ 'ਚ ਇਸੇ ਭਾਰ ਵਰਗ ਵਿੱਚ ਕ੍ਰਮਵਾਰ ਚਾਂਦੀ ਤੇ ਸੋਨੇ ਦਾ ਤਗ਼ਮਾ ਜਿੱਤਿਆ ਸੀ। ਮੁੱਖ ਕੋਚ ਵਿਜੈ ਸ਼ਰਮਾ ਤੇ ਭਾਰਤੀ ਵੇਟਲਿਫਟਿੰਗ ਫੈਡਰੇਸ਼ਨ ਨੂੰ ਲਗਦਾ ਹੈ ਕਿ 27 ਸਾਲਾ ਚਾਨੂ ਕੋਲ 2022 ਦੀਆਂ ਰਾਸ਼ਟਰ ਮੰਡਲ ਖੇਡਾਂ 'ਚ ਐੱਸ ਬਿੰਦੀਆਰਾਣੀ ਦੇਵੀ ਮੁਕਾਬਲੇ 55 ਕਿਲੋ ਭਾਰ ਵਰਗ 'ਚ ਸੋਨ ਤਗ਼ਮਾ ਜਿੱਤਣ ਦਾ ਬਿਹਤਰ ਮੌਕਾ ਹੋਵੇਗਾ। -ਪੀਟੀਆਈ



Most Read

2024-11-10 13:46:15