World >> The Tribune


ਕੈਨੇਡਾ ਵੱਲੋਂ ਨਵੀਂ ਇਮੀਗ੍ਰੇਸ਼ਨ ਨੀਤੀ ਦਾ ਐਲਾਨ


Link [2022-02-16 09:32:16]



ਸੁਰਿੰਦਰ ਮਾਵੀ

ਵਿਨੀਪੈਗ, 15 ਫਰਵਰੀ

ਕੈਨੇਡੀਅਨ ਸਰਕਾਰ ਨੇ ਆਪਣੀ ਇਮੀਗ੍ਰੇਸ਼ਨ ਨੀਤੀ 2022-2024 ਦਾ ਐਲਾਨ ਕੀਤਾ ਹੈ। ਕੈਨੇਡਾ ਆਪਣੇ ਇਮੀਗ੍ਰੇਸ਼ਨ ਟੀਚਿਆਂ ਨੂੰ ਇੱਕ ਵਾਰ ਫਿਰ ਵਧਾ ਰਿਹਾ ਹੈ। ਆਉਣ ਵਾਲੇ ਤਿੰਨ ਸਾਲਾਂ ਵਿੱਚ, 2022: 431,645 ਸਥਾਈ ਨਿਵਾਸੀ, 2023: 447,055 ਸਥਾਈ ਨਿਵਾਸੀ 2024: 451,000 ਸਥਾਈ ਨਿਵਾਸੀ ਹੋਣਗੇ। ਇਨ੍ਹਾਂ ਵਿੱਚ ਨਵੇਂ ਪਰਵਾਸੀ ਆਰਥਿਕ ਸ਼੍ਰੇਣੀ ਦੇ ਮਾਰਗਾਂ ਜਿਵੇਂ ਐਕਸਪ੍ਰੈੱਸ ਐਂਟਰੀ, ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਅਤੇ ਟੈਂਪਰੇਰੀ ਟੂ ਪਰਮਾਨੈਂਟ ਰੈਜ਼ੀਡੈਂਸ ਸਟ੍ਰੀਮ ਦੇ ਅਧੀਨ ਆਉਣਗੇ ਜੋ 2021 ਵਿੱਚ ਉਪਲੱਬਧ ਸੀ।

ਪ੍ਰੋਵਿੰਸ਼ੀਅਲ ਨੋਮੀਨੇਸ਼ਨ ਪ੍ਰੋਗਰਾਮ ਆਰਥਿਕ ਸ਼੍ਰੇਣੀ ਦੇ ਪ੍ਰਵਾਸੀਆਂ ਲਈ ਮੁੱਖ ਦਾਖ਼ਲਾ ਪ੍ਰੋਗਰਾਮ ਹੋਵੇਗਾ ਜਿਸ ਵਿੱਚ 'ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜਨਸ਼ਿਪ ਕੈਨੇਡਾ' (IRCC) 2022 ਵਿੱਚ ਪੀਐੱਨਪੀ ਰਾਹੀਂ 83,500 ਨਵੇਂ ਆਏ ਲੋਕਾਂ ਨੂੰ ਲਿਆਉਣ ਦੀ ਕੋਸ਼ਿਸ਼ ਹੋਵੇਗੀ। ਆਈਆਰਸੀਸੀ ਨੇ ਇਸ ਸਾਲ ਲਈ ਐਕਸਪ੍ਰੈੱਸ ਐਂਟਰੀ ਦਾਖਲਿਆਂ ਨੂੰ ਅੱਧਾ ਕਰ ਦਿੱਤਾ ਹੈ। ਪਰਿਵਾਰਕ ਸ਼੍ਰੇਣੀ ਵਿੱਚ 2022 ਵਿੱਚ ਦਾਖ਼ਲੇ ਦੇ ਟੀਚਿਆਂ ਦਾ 24 ਪ੍ਰਤੀਸ਼ਤ ਸ਼ਾਮਲ ਹੋਵੇਗਾ, ਜਿਸ ਵਿੱਚ 80,000 ਪਤੀ-ਪਤਨੀ, ਸਹਿਭਾਗੀ ਅਤੇ ਚਿਲਡਰਨ ਪ੍ਰੋਗਰਾਮ ਦੇ ਤਹਿਤ ਆਉਣ ਲਈ ਸੈੱਟ ਕੀਤੇ ਗਏ ਹਨ, ਅਤੇ ਮਾਤਾ-ਪਿਤਾ ਅਤੇ ਦਾਦਾ-ਦਾਦੀ ਪ੍ਰੋਗਰਾਮ (ਪੀਜੀਪੀ) ਦੇ ਤਹਿਤ 25,000 ਸੈੱਟ ਆਉਣਗੇ। ਬਾਕੀ ਬਚੇ 20 ਫੀਸਦੀ ਪ੍ਰਵਾਸੀ ਸ਼ਰਨਾਰਥੀ ਅਤੇ ਮਾਨਵਤਾਵਾਦੀ ਪ੍ਰੋਗਰਾਮਾਂ ਤਹਿਤ ਆਉਣਗੇ। ਇਹ ਕੈਨੇਡਾ ਦੀ ਆਖਰੀ ਇਮੀਗ੍ਰੇਸ਼ਨ ਪੱਧਰੀ ਯੋਜਨਾ ਦੇ ਮੁਕਾਬਲੇ ਲਗਭਗ 5 ਪ੍ਰਤੀਸ਼ਤ ਅੰਕਾਂ ਦਾ ਵਾਧਾ ਹੈ ਅਤੇ ਇਹ ਸੰਭਾਵੀ ਤੌਰ 'ਤੇ ਆਉਣ ਵਾਲੇ ਸਾਲਾਂ ਵਿੱਚ 40,000 ਅਫਗਾਨ ਸ਼ਰਨਾਰਥੀਆਂ ਨੂੰ ਮੁੜ ਵਸਾਉਣ ਲਈ ਕੈਨੇਡਾ ਦਾ ਇੱਕ ਕਾਰਜ ਹੈ।



Most Read

2024-09-21 08:39:48