World >> The Tribune


ਦਹਿਸ਼ਤੀ ਹਮਲੇ ਕਰਨ ਵਾਲਿਆਂ ਨੂੰ ਸਹਿਯੋਗ ਦੇ ਰਿਹੈ ਪਾਕਿਸਤਾਨ: ਭਾਰਤ


Link [2022-02-16 09:32:16]



ਸੰਯੁਕਤ ਰਾਸ਼ਟਰ, 15 ਫਰਵਰੀ

ਭਾਰਤ ਨੇ ਸੰਯੁਕਤ ਰਾਸ਼ਟਰ 'ਚ ਪਾਕਿਸਤਾਨ ਦੀ ਸਖਤ ਆਲੋਚਨਾ ਕਰਦਿਆਂ ਕਿਹਾ ਕਿ ਦੁਨੀਆ ਜਾਣਦੀ ਹੈ ਕਿ 2008 'ਚ ਮੁੰਬਈ, 2016 'ਚ ਪਠਾਨਕੋਟ ਤੇ 2019 'ਚ ਪੁਲਵਾਮਾ 'ਚ ਹੋਏ ਅਤਿਵਾਦੀ ਹਮਲੇ ਨੂੰ ਅੰਜਾਮ ਦੇਣ ਵਾਲੇ ਅਪਰਾਧੀ ਕਿੱਥੋਂ ਆਉਂਦੇ ਹਨ ਅਤੇ ਇਹ ਦੁੱਖ ਦੀ ਗੱਲ ਹੈ ਕਿ ਅਜਿਹੀਆਂ ਕਾਰਵਾਈਆਂ ਕਰਨ ਵਾਲੇ ਗੁਆਂਢੀ ਮੁਲਕ ਦੇ ਸਹਿਯੋਗ ਤੇ ਮਹਿਮਾਨਨਿਵਾਜ਼ੀ ਦਾ ਆਨੰਦ ਲੈ ਰਹੇ ਹਨ। ਸੰਯੁਕਤ ਰਾਸ਼ਟਰ 'ਚ ਭਾਰਤ ਦੇ ਸਥਾਈ ਮਿਸ਼ਨ ਦੇ ਕਾਊਂਸਲਰ ਰਾਜੇਸ਼ ਪਰਿਹਾਰ ਨੇ ਕਿਹਾ ਕਿ ਠੀਕ ਤਿੰਨ ਸਾਲ ਪਹਿਲਾਂ 14 ਫਰਵਰੀ 2019 ਨੂੰ 40 ਬਹਾਦਰ ਭਾਰਤੀ ਸੁਰੱਖਿਆ ਜਵਾਨ ਪੁਲਵਾਮਾ 'ਚ ਜੈਸ਼-ਏ-ਮੁਹੰਮਦ ਦੇ ਦਹਿਸ਼ਤੀ ਹਮਲੇ 'ਚ ਸ਼ਹੀਦ ਹੋਏ ਸਨ। ਪਰਿਹਾਰ ਨੇ ਦੱਖਣੀ ਅਤੇ ਦੱਖਣੀ-ਪੂਰਬ ਏਸ਼ੀਆ ਦੇ ਮੈਂਬਰ ਮੁਲਕਾਂ ਨਾਲ ਅਤਿਵਾਦੀ ਰੋਕੂ ਕਮੇਟੀ ਦੇ ਕਾਰਜਕਾਰੀ ਡਾਇਰੈਕਟਰ (ਸੀਟੀਈਡੀ) ਦੇ ਕੰਮ 'ਤੇ ਖੁੱਲ੍ਹੀ ਚਰਚਾ ਦੌਰਾਨ ਭਾਰਤ ਦਾ ਕੌਮੀ ਬਿਆਨ ਦਿੰਦਿਆਂ ਕਿਹਾ, 'ਦੁਨੀਆ 2008 'ਚ ਮੁੰਬਈ ਅਤਿਵਾਦੀ ਹਮਲੇ, 2016 'ਚ ਪਠਾਨਕੋਟ ਅਤਿਵਾਦੀ ਹਮਲੇ ਅਤੇ 2019 'ਚ ਪੁਲਵਾਮਾ ਅਤਿਵਾਦੀ ਹਮਲੇ ਦੀ ਭਿਆਨਕਤਾ ਦੀ ਗਵਾਹ ਬਣੀ। ਅਸੀਂ ਸਾਰੇ ਜਾਣਦੇ ਹਾਂ ਕਿ ਇਨ੍ਹਾਂ ਹਮਲਿਆਂ ਨੂੰ ਅੰਜਾਮ ਦੇਣ ਵਾਲੇ ਹਮਲਾਵਰ ਕਿੱਥੋਂ ਆਏ ਸਨ।' ਭਾਰਤ ਨੇ ਕਿਹਾ ਕਿ ਅਤਿਵਾਦੀ ਸਾਜ਼ਿਸ਼ਾਂ ਦੇ ਸਰਗਣਿਆਂ ਨੂੰ ਉਨ੍ਹਾਂ ਦੀਆਂ ਕਾਰਵਾਈ ਲਈ ਜਵਾਹਦੇਹ ਠਹਿਰਾਉਣ ਤੇ ਉਨ੍ਹਾਂ ਦੇ ਝੂਠ ਨੂੰ ਬੇਨਕਾਬ ਕਰਨ ਦੀ ਲੋੜ ਹੈ। -ਪੀਟੀਆਈ



Most Read

2024-09-21 08:45:51