Breaking News >> News >> The Tribune


ਪ੍ਰੱਗਿਆ ਠਾਕੁਰ ਨੂੰ ਅਸ਼ਲੀਲ ਵੀਡੀਓ ਭੇਜਣ ਦੇ ਦੋਸ਼ ਹੇਠ ਦੋ ਕਾਬੂ


Link [2022-02-16 09:32:12]



ਭੋਪਾਲ: ਮੱਧ ਪ੍ਰਦੇਸ਼ ਪੁਲੀਸ ਨੇ ਭਾਜਪਾ ਸੰਸਦ ਮੈਂਬਰ ਪ੍ਰੱਗਿਆ ਸਿੰਘ ਠਾਕੁਰ ਨੂੰ ਵੀਡੀਓ ਕਾਲ ਦੌਰਾਨ ਕਥਿਤ ਅਸ਼ਲੀਲ ਕਲਿੱਪ ਭੇਜਣ ਅਤੇ ਜਬਰੀ ਵਸੂਲੀ ਦੀ ਕੋਸ਼ਿਸ਼ ਦੇ ਮਾਮਲੇ ਵਿੱਚ ਰਾਜਸਥਾਨ ਵਾਸੀ ਦੋ ਭਰਾਵਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਕ ਅਧਿਕਾਰੀ ਨੇ ਅੱਜ ਦੱਸਿਆ ਕਿ ਦੋਵਾਂ ਦੀ ਪਛਾਣ ਵਾਰਿਸ ਖ਼ਾਨ (23) ਅਤੇ ਰਾਬੀਨ ਖਾਨ (21) ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਭੋਪਾਲ ਤੋਂ ਸੰਸਦ ਮੈਂਬਰ ਠਾਕੁਰ ਨੂੰ ਪਿਛਲੇ ਹਫ਼ਤੇ ਇਹ ਕਾਲ ਕੀਤੀ ਗਈ ਸੀ। ਡੀਸੀਪੀ (ਸਾਈਬਰ ਸੈੱਲ) ਅਮਿਤ ਕੁਮਾਰ ਨੇ ਲੋਕ ਸਭਾ ਮੈਂਬਰ ਦੀ ਸ਼ਿਕਾਇਤ ਦਾ ਹਵਾਲਾ ਦਿੰਦਿਆਂ ਕਿਹਾ ਕਿ ਇਹ ਦੇਖ ਕੇ ਪ੍ਰੱਗਿਆ ਨੇ ਕਾਲ ਕੱਟ ਦਿੱਤੀ ਸੀ। ਬਾਅਦ ਵਿੱਚ ਮੁਲਜ਼ਮਾਂ ਵੱਲੋਂ ਪ੍ਰੱਗਿਆ ਦੇ ਮੋਬਾਈਲ ਫੋਨ 'ਤੇ ਕਥਿਤ ਅਸ਼ਲੀਲ ਵੀਡੀਓ ਭੇਜੀ ਗਈ ਅਤੇ ਜਬਰੀ ਵਸੂਲੀ ਦੀ ਮੰਗ ਕੀਤੀ ਗਈ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ। ਗੁਆਂਢੀ ਸੂਬੇ ਦੇ ਭਰਤਪੁਰ ਵਿੱਚ ਇੱਕ ਮੁਲਜ਼ਮ ਦੀ ਮੋਬਾਈਲ ਦੀ ਲੋਕੇਸ਼ਨ ਦਾ ਪਤਾ ਚੱਲਣ 'ਤੇ ਪੁਲੀਸ ਦੀ ਇੱਕ ਟੀਮ ਨੂੰ ਰਾਜਸਥਾਨ ਭੇਜਿਆ ਗਿਆ ਅਤੇ ਉਨ੍ਹਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। -ਪੀਟੀਆਈ



Most Read

2024-09-22 20:27:27