Breaking News >> News >> The Tribune


ਜਨਰਲ ਨਰਵਾਣੇ ਵੱਲੋਂ ਸਾਊਦੀ ਅਰਬ ਦੇ ਕਮਾਂਡਰ ਨਾਲ ਵਾਰਤਾ


Link [2022-02-16 09:32:12]



ਨਵੀਂ ਦਿੱਲੀ, 15 ਫਰਵਰੀ

ਥਲ ਸੈਨਾ ਮੁਖੀ ਜਨਰਲ ਐੱਮਐੱਮ ਨਰਵਾਣੇ ਨੇ ਅੱਜ 'ਰੌਇਲ ਸਾਊਦੀ ਲੈਂਡ ਫੋਰਸਿਜ਼' ਦੇ ਕਮਾਂਡਰ ਲੈਫਟੀਨੈਂਟ ਜਨਰਲ ਫਾਹਦ ਬਿਨ ਅਬਦੁੱਲ੍ਹਾ ਮੁਹੰਮਦ ਅਲ ਮੁਤਾਇਰ ਨਾਲ ਦੁਵੱਲੇ ਰੱਖਿਆ ਤੇ ਫੌਜੀ ਸਬੰਧਾਂ ਬਾਰੇ ਵਾਰਤਾ ਕੀਤੀ। ਲੈਫਟੀਨੈਂਟ ਜਨਰਲ ਅਲ ਮੁਤਾਇਰ ਨੂੰ ਵਾਰਤਾ ਤੋਂ ਪਹਿਲਾਂ ਸਾਊਥ ਬਲਾਕ ਮੈਦਾਨ 'ਚ ਗਾਰਡ ਆਫ ਆਨਰ ਦਿੱਤਾ ਗਿਆ।

ਥਲ ਸੈਨਾ ਨੇ ਟਵੀਟ ਕੀਤਾ, 'ਸਾਊਦੀ ਅਰਬ ਦੀ ਰੌਇਲ ਸਾਊਦੀ ਲੈਂਡ ਫੋਰਸਿਜ਼ ਦੇ ਕਮਾਂਡਰ ਲੈਫਟੀਨੈਂਟ ਜਨਰਲ ਫਾਹਦ ਬਿਨ ਅਬਦੁੱਲ੍ਹਾ ਮੁਹੰਮਦ ਅਲ ਮੁਤਾਇਰ ਨੇ ਜਨਰਲ ਐੱਮਐੱਮ ਨਰਵਾਣੇ ਨਾਲ ਮੁਲਾਕਾਤ ਕੀਤੀ ਅਤੇ ਦੋਵਾਂ ਮੁਲਕਾਂ ਵਿਚਾਲੇ ਦੁਵੱਲਾ ਰੱਖਿਆ ਸਹਿਯੋਗ ਹੋਰ ਵਧਾਉਣ ਦੇ ਢੰਗਾਂ ਬਾਰੇ ਚਰਚਾ ਕੀਤੀ।' ਜ਼ਿਕਰਯੋਗ ਹੈ ਕਿ ਭਾਰਤ ਤੇ ਸਾਊਦੀ ਅਰਬ ਵਿਚਾਲੇ ਰੱਖਿਆ ਸਬੰਧ ਪਿਛਲੇ ਕੁਝ ਸਾਲਾਂ ਤੋਂ ਤੇਜ਼ੀ ਨਾਲ ਮਜ਼ਬੂਤ ਹੋੲੇ ਹਨ। ਥਲ ਸੈਨਾ ਮੁਖੀ ਨੇ ਦਸੰਬਰ 2020 'ਚ ਰਣਨੀਤਕ ਤੌਰ 'ਤੇ ਅਹਿਮ ਇਸ ਖਾੜੀ ਮੁਲਕ ਦੀ ਯਾਤਰਾ ਕੀਤੀ ਸੀ ਜੋ ਭਾਰਤੀ ਸੈਨਾ ਦੇ ਕਿਸੇ ਮੁਖੀ ਵੱਲੋਂ ਸਾਊਦੀ ਅਰਬ ਦੀ ਪਹਿਲੀ ਯਾਤਰਾ ਸੀ। -ਪੀਟੀਆਈ



Most Read

2024-09-22 20:33:08