Breaking News >> News >> The Tribune


‘ਸੰਸਦ ਟੀਵੀ’ ਦੇ ਯੂਟਿਊਬ ਚੈਨਲ ਨਾਲ ਛੇੜਛਾੜ


Link [2022-02-16 09:32:12]



ਨਵੀਂ ਦਿੱਲੀ: 'ਸੰਸਦ ਟੀਵੀ' ਨੇ ਅੱਜ ਕਿਹਾ ਕਿ ਇਸ ਦੇ ਯੂਟਿਊਬ ਚੈਨਲ ਨਾਲ ਛੇੜਛਾੜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 'ਕੁਝ ਘੁਟਾਲੇਬਾਜ਼ਾਂ' ਨੇ ਅਣਅਧਿਕਾਰਤ ਗਤੀਵਿਧੀਆਂ ਕੀਤੀਆਂ ਹਨ। ਇਕ ਬਿਆਨ ਵਿਚ ਚੈਨਲ ਨੇ ਕਿਹਾ ਕਿ ਹੈਕਰਾਂ ਨੇ ਚੈਨਲ ਦਾ ਨਾਂ ਬਦਲ ਕੇ 'ਏਥੇਰੀਅਮ' (ਕ੍ਰਿਪਟੋ ਕਰੰਸੀ) ਕਰ ਦਿੱਤਾ। ਬਿਆਨ ਵਿਚ ਕਿਹਾ ਗਿਆ ਕਿ ਯੂਟਿਊਬ ਨੇ ਮਗਰੋਂ, 'ਸੁਰੱਖਿਆ ਖ਼ਤਰਿਆਂ ਦਾ ਪੱਕਾ ਹੱਲ' ਕੱਢਣ ਲਈ ਯਤਨ ਸ਼ੁਰੂ ਕਰ ਦਿੱਤੇ ਤੇ ਚੈਨਲ ਨੂੰ ਪਲੈਟਫਾਰਮ ਉਤੇ ਜਲਦੀ ਤੋਂ ਜਲਦੀ ਬਹਾਲ ਕਰਨ ਲਈ ਕੋਸ਼ਿਸ਼ਾਂ ਵਿੱਢ ਦਿੱਤੀਆਂ। ਸੰਸਦ ਟੀਵੀ ਦੇ ਯੂਟਿਊਬ ਚੈਨਲ ਨਾਲ ਸੋਮਵਾਰ ਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਛੇੜਛਾੜ ਕੀਤੀ ਗਈ ਹੈ। ਚੈਨਲ ਦੀ ਲਾਈਵ ਸਟ੍ਰੀਮਿੰਗ ਵੀ ਇਸ ਨਾਲ ਪ੍ਰਭਾਵਿਤ ਹੋਈ। ਚੈਨਲ ਨੂੰ ਮੰਗਲਵਾਰ ਸਵੇਰੇ ਕਰੀਬ 3.45 'ਤੇ ਬਹਾਲ ਕੀਤਾ ਗਿਆ। 'ਇੰਡੀਅਨ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (ਸੀਈਆਰਟੀ-ਇਨ) ਜੋ ਕਿ ਭਾਰਤ ਵਿਚ ਸਾਈਬਰ ਖ਼ਤਰਿਆਂ ਦਾ ਜਵਾਬ ਦੇਣ ਵਾਲੀ ਨੋਡਲ ਏਜੰਸੀ ਹੈ, ਨੇ ਵੀ ਘਟਨਾ ਬਾਰੇ ਰਿਪੋਰਟ ਕੀਤਾ ਤੇ ਸੰਸਦ ਟੀਵੀ ਨੂੰ ਜਾਣੂ ਕਰਾਇਆ। ਸੰਸਦ ਟੀਵੀ ਦੇ ਯੂਟਿਊਬ ਅਕਾਊਂਟ ਦੇ ਜਿਹੜੇ ਸਕਰੀਨਸ਼ਾਟ ਸੋਸ਼ਲ ਮੀਡੀਆ ਉਤੇ ਸ਼ੇਅਰ ਕੀਤੇ ਗਏ ਹਨ, ਉਨ੍ਹਾਂ ਵਿਚ ਲਿਖਿਆ ਹੋਇਆ ਸੀ ਕਿ, 'ਇਹ ਅਕਾਊਂਟ ਯੂਟਿਊਬ ਦੀਆਂ ਹਦਾਇਤਾਂ ਦੀ ਪਾਲਣਾ ਨਾ ਕਰਨ 'ਤੇ ਰੱਦ ਕਰ ਦਿੱਤਾ ਗਿਆ ਹੈ।' -ਪੀਟੀਆਈ



Most Read

2024-09-22 22:32:07