Breaking News >> News >> The Tribune


ਇੱਕ ਰੈਂਕ ਇੱਕ ਪੈਨਸ਼ਨ: ਸੁਪਰੀਮ ਕੋਰਟ ਨੇ ਕੇਂਦਰ ਤੋਂ ਜਵਾਬ ਮੰਗਿਆ


Link [2022-02-16 09:32:12]



ਨਵੀਂ ਦਿੱਲੀ: ਸੁਪਰੀਮ ਕੋਰਟ ਨੇ ਅੱਜ ਕੇਂਦਰ ਨੂੰ ਸਵਾਲ ਕੀਤਾ ਕਿ ਹਥਿਆਰਬੰਦ ਦਸਤਿਆਂ 'ਚ 'ਇੱਕ ਰੈਂਕ ਇੱਕ ਪੈਨਸ਼ਨ' 'ਤੇ ਸਹਿਮਤ ਹੋਣ ਮਗਰੋਂ ਕੀ ਉਹ ਪੈਨਸ਼ਨ ਵਿੱਚ ਭਵਿੱਖ 'ਚ ਆਪਣੇ ਆਪ ਵਾਧੇ ਸਬੰਧੀ ਆਪਣੇ ਫ਼ੈਸਲੇ ਤੋਂ ਪਿੱਛੇ ਹਟ ਗਈ ਹੈ। ਅਦਾਲਤ ਨੇ ਸਵਾਲ ਕੀਤਾ ਕਿ ਕੀ ਉਹ ਪੰਜ ਸਾਲ 'ਚ ਇੱਕ ਵਾਰ ਮਿਆਦੀ ਸਮੀਖਿਆ ਦੀ ਮੌਜੂਦਾ ਨੀਤੀ ਦੀ ਥਾਂ 'ਤੇ ਆਪਣੇ ਆਪ ਸਾਲਾਨਾ ਸੋਧ 'ਤੇ ਵਿਚਾਰ ਕਰ ਸਕਦੀ ਹੈ। ਜਸਟਿਸ ਡੀਵਾਈ ਚੰਦਰਚੂੜ, ਜਸਟਿਸ ਸੂਰਿਆਕਾਂਤ ਅਤੇ ਜਸਟਿਸ ਵਿਕਰਮ ਨਾਥ ਦੇ ਬੈਂਚ ਨੇ ਕੇਂਦਰ ਸਰਕਾਰ ਵੱਲੋਂ ਪੇਸ਼ ਹੋਏ ਵਧੀਕ ਸੋਲੀਸਿਟਰ ਜਨਰਲ ਐੱਨ ਵੈਂਕਟਰਾਮਨ ਨੂੰ ਇਹ ਸਵਾਲ ਕੀਤੇ। ਮਾਮਲੇ ਦੀ ਸੁਣਵਾਈ ਭਲਕੇ ਵੀ ਜਾਰੀ ਰਹੇਗੀ। -ਪੀਟੀਆਈ



Most Read

2024-09-22 20:39:51