Breaking News >> News >> The Tribune


ਮਹਾਰਾਸ਼ਟਰ ਸਰਕਾਰ ਡੇਗਣ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ: ਰਾਊਤ


Link [2022-02-16 09:32:12]



ਮੁੰਬਈ, 15 ਫਰਵਰੀ

ਸ਼ਿਵ ਸੈਨਾ ਐੱਮਪੀ ਸੰਜੈ ਰਾਊਤ ਨੇ ਦੋਸ਼ ਲਾਇਆ ਕਿ ਭਾਜਪਾ ਵੱਲੋਂ ਸੱਤਾਧਾਰੀ ਮਹਾ ਵਿਕਾਸ ਅਗਾੜੀ ਆਗੂਆਂ ਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੂੰ ਨਿਸ਼ਾਨਾ ਬਣਾ ਕੇ ਮਹਾਰਾਸ਼ਟਰ ਸਰਕਾਰ ਨੂੰ ਡੇਗਣ ਲਈ ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ। ਮੁੰਬਈ ਦੇ ਦਾਦਰ ਇਲਾਕੇ ਵਿੱਚ ਮੀਡੀਆ ਨਾਲ ਗੱਲਬਾਤ ਕਰਦਿਆਂ ਸ੍ਰੀ ਰਾਊਤ ਨੇ ਕਿਹਾ ਕਿ ਸ਼ਿਵ ਸੈਨਾ, ਐੱਨਸੀਪੀ ਅਤੇ ਕਾਂਗਰਸ ਦੀ ਸ਼ਮੂਲੀਅਤ ਵਾਲੇ ਅਗਾੜੀ ਆਗੂ ਅਜਿਹੇ ਦਬਾਅ ਅੱਗੇ ਨਹੀਂ ਝੁਕਣਗੇ। ਉਨ੍ਹਾਂ ਦਾਅਵਾ ਕੀਤਾ ਕਿ ਮੁੱਖ ਮੰਤਰੀ ਊਧਵ ਠਾਕਰੇ ਤੇ ਉਨ੍ਹਾਂ ਦੇ ਪਰਿਵਾਰ ਖ਼ਿਲਾਫ਼ ਝੂਠੇ ਦੋਸ਼ ਲਾਏ ਜਾ ਰਹੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕੁਝ ਭਾਜਪਾ ਆਗੂਆਂ ਨੇ ਉਨ੍ਹਾਂ ਨੂੰ ਆਪਣੀ ਧਿਰ ਬਦਲਣ ਲਈ ਸੰਪਰਕ ਕੀਤਾ ਸੀ ਤੇ ਅਜਿਹਾ ਨਾ ਕਰਨ 'ਤੇ ਉਨ੍ਹਾਂ ਨੂੰ ਇਸਦੀ ਕੀਮਤ ਚੁਕਾਉਣ ਦੀ ਚਿਤਾਵਨੀ ਦਿੱਤੀ ਸੀ। ਸ੍ਰੀ ਰਾਊਤ ਨੇ ਕਿਹਾ ਕਿ ਉਨ੍ਹਾਂ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ,'ਲਗਪਗ 20 ਦਿਨ ਪਹਿਲਾਂ ਕੁਝ ਸੀਨੀਅਰ ਭਾਜਪਾ ਆਗੂਆਂ ਨੇ ਮੈਨੂੰ ਮਿਲ ਕੇ ਆਪਣਾ ਪਾਸਾ ਬਦਲਣ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਢੰਗ ਨਾਲ ਇਸ ਸਰਕਾਰ ਨੂੰ ਡੇਗਣਾ ਚਾਹੁੰਦੇ ਹਨ। ਉਹ ਜਾਂ ਤਾਂ ਰਾਸ਼ਟਰਪਤੀ ਸ਼ਾਸਨ ਲਾਗੂ ਕਰ ਦੇਣਗੇ ਜਾਂ ਕੁਝ ਵਿਧਾਇਕਾਂ ਦੇ ਸਮੂਹ ਨੂੰ ਤੋੜ ਕੇ ਸਰਕਾਰ ਬਣਾਉਣਗੇ।' ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਜੇਕਰ ਉਹ ਨਾ ਝੁਕੇ ਤਾਂ ਕੇਂਦਰੀ ਏਜੰਸੀਆਂ ਉਸ ਨੂੰ 'ਫਿਕਸ' ਕਰ ਦੇਣਗੀਆਂ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਆਗੂਆਂ ਨੇ ਐੱਨਸੀਪੀ ਮੁਖੀ ਸ਼ਰਦ ਪਵਾਰ ਦੇ ਰਿਸ਼ਤੇਦਾਰਾਂ ਦੇ ਨਜ਼ਦੀਕ ਲੋਕਾਂ ਦੇ ਘਰਾਂ 'ਤੇ ਛਾਪੇ ਮਾਰਨ ਵੱਲ ਇਸ਼ਾਰਾ ਕੀਤਾ ਸੀ। ਲਗਪਗ ਇੱਕ ਘੰਟਾ ਚੱਲੀ ਮੀਡੀਆ ਕਾਨਫਰੰਸ ਵਿੱਚ ਰਾਊਤ ਨੇ 'ਮਰਾਠੀ ਮਾਨੂਸ ਬਨਾਮ ਬਾਹਰਲੇ ਵਿਅਕਤੀਆਂ' ਦਾ ਤਨਜ਼ ਵੀ ਕੱਸਿਆ। -ਪੀਟੀਆਈ



Most Read

2024-09-22 20:29:02