Breaking News >> News >> The Tribune


ਜਸਟਿਸ ਭੰਡਾਰੀ ਨੇ ਮਦਰਾਸ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਸਹੁੰ ਚੁੱਕੀ


Link [2022-02-15 07:34:12]



ਚੇਨੱਈ (ਤਾਮਿਲ ਨਾਡੂ): ਜਸਟਿਸ ਮੁਨੀਸ਼ਵਰ ਨਾਥ ਭੰਡਾਰੀ ਨਾਥ ਨੇ ਅੱਜ ਇੱਥੇ ਰਾਜ ਭਵਨ ਵਿੱਚ ਇੱਕ ਸਾਦਾ ਸਮਾਗਮ ਦੌਰਾਨ ਮਦਰਾਸ ਹਾਈ ਕੋਰਟ ਦੇ ਚੀਫ ਜਸਟਿਸ ਵਜੋਂ ਸਹੁੰ ਚੁੱਕ ਲਈ ਹੈ। ਸਮਾਗਮ ਦੌਰਾਨ ਜਸਟਿਸ ਭੰਡਾਰੀ ਨੂੰ ਅਹੁਦੇ ਦੀ ਸਹੁੰ ਰਾਜਪਾਲ ਆਰ.ਐੱਨ. ਰਵੀ ਵੱਲੋਂ ਚੁਕਾਈ ਗਈ, ਜਿੱਥੇ ਤਾਮਿਲ ਨਾਡੂ ਦੇ ਮੁੱਖ ਮੰਤਰੀ ਐੱਮ.ਕੇ. ਸਟਾਲਿਨ, ਮੁੱਖ ਸਕੱਤਰ ਵੀ. ਇਰਾਈ ਅੰਬੂ ਅਤੇ ਹੋਰ ਅਹਿਮ ਸ਼ਖਸੀਅਤਾਂ ਸ਼ਾਮਲ ਹੋਈਆਂ। ਰਾਸ਼ਟਰਪਤੀ ਵੱਲੋਂ ਕਾਰਜਕਾਰੀ ਚੀਫ ਜਸਟਿਸ ਭੰਡਾਰੀ ਦੀ ਚੀਫ ਜਸਟਿਸ ਵਜੋਂ ਨਿਯੁਕਤੀ ਦੇ ਜਾਰੀ ਦਸਤਾਵੇਜ਼ ਉਨ੍ਹਾਂ ਨੂੰ ਰਾਜਪਾਲ ਰਵੀ ਵੱਲੋਂ ਸੌਂਪੇ ਗਏ। ਜਸਟਿਸ ਮੁਨੀਸ਼ਵਰ ਭੰਡਾਰੀ ਨੇ ਮਦਰਾਸ ਹਾਈ ਕੋਰਟ ਦੇ ਜੱਜ ਵਜੋਂ ਸਹੁੰ 22 ਨਵੰਬਰ 2021 ਨੂੰ ਚੁੱਕੀ ਸੀ। ਉਹ ਅਲਾਹਾਬਾਦ ਹਾਈ ਕੋਰਟ ਤੋਂ ਬਦਲ ਕੇ ਇੱਥੇ ਆਏ ਸਨ। -ਪੀਟੀਆਈ



Most Read

2024-09-22 22:24:11