Breaking News >> News >> The Tribune


ਦੋ ਗੇੜਾਂ ਦੀਆਂ ਚੋਣਾਂ ਨੇ ਯੋਗੀ ਦੀ ‘ਗਰਮੀ’ ਕੱਢ ਦਿੱਤੀ: ਅਖਿਲੇਸ਼


Link [2022-02-15 07:34:12]



ਝਾਂਸੀ/ਹਮੀਰਪੁਰ/ਮਹੋਬਾ, 14 ਫਰਵਰੀ

'ਸਪਾ' ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਯੂਪੀ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਉਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਮੁੱਖ ਮੰਤਰੀ ਜੀ ਕਹਿ ਰਹੇ ਸਨ ਕਿ 'ਗਰਮੀ ਕੱਢ ਦਿਆਂਗੇ', ਪਰ ਦੋ ਗੇੜਾਂ ਦੀਆਂ ਚੋਣਾਂ ਵਿਚ ਜਨਤਾ ਨੇ ਉਨ੍ਹਾਂ ਦੀ ਗਰਮੀ ਕੱਢ ਦਿੱਤੀ ਹੈ। ਯੂਪੀ ਵਿਧਾਨ ਸਭਾ ਚੋਣਾਂ ਵਿਚ ਸਪਾ ਗੱਠਜੋੜ ਦੇ ਉਮੀਦਵਾਰਾਂ ਦੇ ਹੱਕ ਵਿਚ ਚੋਣ ਪ੍ਰਚਾਰ ਲਈ ਯਾਦਵ ਅੱਜ ਬੁੰਦੇਲਖੰਡ ਦੇ ਦੌਰੇ ਉਤੇ ਨਿਕਲੇ। ਸਾਬਕਾ ਮੁੱਖ ਮੰਤਰੀ ਨੇ ਇਸ ਦੌਰਾਨ ਝਾਂਸੀ ਦੇ ਇੰਟਰ ਕਾਲਜ, ਹਮੀਰਪੁਰ, ਮੌਦਹਾ ਤੇ ਮਹੋਬਾ ਵਿਚ ਰੈਲੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਭਾਜਪਾ ਦੇ ਰਾਜ ਵਿਚ ਕਾਨੂੰਨ-ਵਿਵਸਥਾ ਵਿਗੜ ਗਈ ਹੈ ਤੇ ਸਪਾ ਦੀ ਸਰਕਾਰ ਬਣਨ 'ਤੇ ਅਪਰਾਧੀਆਂ, ਗੁੰਡਿਆਂ ਅਤੇ ਮਾਫੀਆ ਉਤੇ ਲਗਾਮ ਕੱਸੀ ਜਾਵੇਗੀ। ਗੌਰਤਲਬ ਹੈ ਕਿ ਮੁੱਖ ਮੰਤਰੀ ਯੋਗੀ ਨੇ ਹਾਲ ਹੀ ਵਿਚ ਕਿਹਾ ਸੀ ਕਿ ਸਮਾਜਵਾਦੀ ਪਾਰਟੀ ਤੇ ਰਾਸ਼ਟਰੀ ਲੋਕ ਦਲ ਦੇ ਨੇਤਾਵਾਂ ਦੀ 'ਖ਼ੂਨ ਦੀ ਗਰਮੀ' ਵਿਧਾਨ ਸਭਾ ਚੋਣਾਂ ਦੇ ਨਤੀਜੇ ਆਉਣ ਤੋਂ ਬਾਅਦ ਸ਼ਾਂਤ ਹੋ ਜਾਵੇਗੀ। ਅਖਿਲੇਸ਼ ਨੇ ਦੋਸ਼ ਲਾਇਆ ਕਿ ਭਾਜਪਾ ਸਰਕਾਰ ਕਿਸਾਨਾਂ ਦੀ ਜ਼ਮੀਨ ਖੋਹਣ ਲਈ ਤਿੰਨ ਕਾਲੇ ਕਾਨੂੰਨ ਉਦਯੋਗਪਤੀਆਂ ਦੀ ਮਦਦ ਲਈ ਲਿਆਈ ਸੀ, 700 ਤੋਂ ਜ਼ਿਆਦਾ ਕਿਸਾਨ ਅੰਦੋਲਨ ਵਿਚ ਸ਼ਹੀਦ ਹੋਏ। ਉਨ੍ਹਾਂ ਕਿਹਾ ਕਿ ਸਪਾ ਦੀ ਸਰਕਾਰ ਬਣਨ 'ਤੇ ਕਿਸਾਨਾਂ ਨੂੰ ਡੀਏਪੀ, ਖਾਦ, ਬਿਜਲੀ, ਸਿੰਜਾਈ ਦੀ ਸਹੂਲਤ ਦਿੱਤੀ ਜਾਵੇਗੀ। -ਪੀਟੀਆਈ



Most Read

2024-09-22 22:18:08