ਵਾਸ਼ਿੰਗਟਨ, 14 ਫਰਵਰੀ
ਐਮਾਜ਼ੋਨ ਦੇ ਇੱਕ 28 ਸਾਲਾ ਭਾਰਤੀ ਮੂਲ ਦੇ ਸਾਬਕਾ ਮੁਲਾਜ਼ਮ ਨੂੰ ਕੰਪਨੀ ਦੀ ਗੁਪਤ ਸੂਚਨਾ ਚੋਰੀ ਕਰਨ ਅਤੇ ਕੰਪਨੀ ਦੇ ਮਾਰਕੀਟ ਪਲੇਸ (ਆਨਲਾਈਨ ਬਾਜ਼ਾਰ) ਦੀ ਦੁਰਵਰਤੋਂ ਕਰਨ ਦੀ ਇੱਕ ਕੌਮਾਂਤਰੀ ਪੱਧਰ ਦੀ ਰਿਸ਼ਵਤ ਸਕੀਮ 'ਚ ਸ਼ਮੂਲੀਅਤ ਲਈ 10 ਮਹੀਨੇ ਜੇਲ੍ਹ ਦੀ ਸਜ਼ਾ ਸੁਣਾਈ ਗਈ ਹੈ। ਨਿਆਂ ਵਿਭਾਗ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਕੈਲੀਫੋਰਨੀਆ ਦੇ ਨੌਰਥਰਿੱਜ ਦਾ ਰੋਹਿਤ ਕਾਦੀਮਿਸ਼ੈੱਟੀ ਸਤੰਬਰ 2011 ਵਿੱਚ ਹੋਈ ਇਸ ਸਾਜਿਸ਼ 'ਚ ਮੁਲਜ਼ਮ ਸਾਬਤ ਹੋਇਆ ਹੈ। ਸਤੰਬਰ 2020 ਵਿੱਚ ਇੱਕ ਧੋਖਾਧੜੀ ਤੇ ਰਿਸ਼ਵਤ ਸਕੀਮ 'ਚ ਸ਼ਾਮਲ ਰਹੇ ਛੇ ਸਲਾਹਕਾਰਾਂ 'ਚ ਇਸਦਾ ਨਾਂ ਵੀ ਸ਼ਾਮਲ ਸੀ, ਜਿਨ੍ਹਾਂ ਸਿਆਟਲ ਸਥਿਤ ਵੱਡੀ ਈ-ਕਾਮਰਸ ਦਿੱਗਜ਼ ਕੰਪਨੀ ਤੇ ਇਸਦੀ ਆਨਲਾਈਨ ਮਾਰਕੀਟ ਨੂੰ ਨਿਸ਼ਾਨਾ ਬਣਾਇਆ ਸੀ। ਐਮਾਜ਼ੋਨ ਮਾਰਕੀਟਪਲੇਸ (ਆਨਲਾਈਨ ਬਾਜ਼ਾਰ) ਇੱਕ ਈ-ਕਾਮਰਸ ਮੰਚ ਹੈ ਜਿਸਨੂੰ ਐਮਾਜ਼ੋਨ ਵੱਲੋਂ ਚਲਾਇਆ ਜਾਂਦਾ ਹੈ ਜੋ ਕੰਪਨੀ ਦੇ ਰੋਜ਼ਾਨਾ ਆਫ਼ਰਾਂ ਤੋਂ ਇਲਾਵਾ ਤੀਜੀ ਧਿਰ ਦੇ ਵਿਕਰੇਤਾਵਾਂ ਨੂੰ ਨਵੇਂ ਜਾਂ ਪੁਰਾਣੇ ਉਤਪਾਦਾਂ ਨੂੰ ਇੱਕ ਨਿਸ਼ਚਿਤ ਕੀਮਤ 'ਤੇ ਆਨਲਾਈਨ ਮਾਰਕੀਟਪਲੇਸ ਰਾਹੀਂ ਵੇਚਣ ਦਾ ਅਧਿਕਾਰ ਦਿੰਦਾ ਹੈ। -ਪੀਟੀਆਈ
2024-11-11 01:14:12