World >> The Tribune


ਰੂਸ ਤੇ ਯੂਕਰੇਨ ਵਿਚਾਲੇ ਜੰਗ ਦਾ ਖ਼ਤਰਾ ਵਧਿਆ


Link [2022-02-14 20:35:00]



ਕੀਵ, 14 ਫਰਵਰੀ

ਯੂਕਰੇਨ ਦੁਆਲੇ ਬਣੇ ਤਣਾਅ ਦੇ ਮੱਦੇਨਜ਼ਰ ਅੱਜ ਜਰਮਨੀ ਦੇ ਚਾਂਸਲਰ ਓਲਫ਼ ਸ਼ੁਲਜ਼ ਨੇ ਮੁਲਕ ਦਾ ਦੌਰਾ ਕੀਤਾ ਹੈ। ਰੂਸ ਦੇ ਹੱਲੇ ਨੂੰ ਰੋਕਣ ਲਈ ਪੱਛਮ ਵੱਲੋਂ ਕੂਟਨੀਤਕ ਯਤਨਾਂ ਰਾਹੀਂ ਮਸਲੇ ਦਾ ਹੱਲ ਲੱਭਿਆ ਜਾ ਰਿਹਾ ਹੈ ਪਰ ਹੁਣ ਇਸ ਗੱਲ ਦਾ ਡਰ ਵੱਡਾ ਹੁੰਦਾ ਜਾ ਰਿਹਾ ਹੈ ਕਿ ਰੂਸ ਕਿਸੇ ਵੇਲੇ ਵੀ ਯੂਕਰੇਨ ਵਿਚ ਦਾਖਲ ਹੋ ਸਕਦਾ ਹੈ। ਸ਼ੁਲਜ਼ ਮੁੜ ਮਾਸਕੋ ਜਾਣ ਦੀ ਯੋਜਨਾ ਬਣਾ ਰਹੇ ਹਨ ਜਿੱਥੇ ਉਹ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਨੂੰ ਮਨਾਉਣ ਦੀ ਕੋਸ਼ਿਸ਼ ਕਰਨਗੇ। ਅਮਰੀਕੀ ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਹੈ ਕਿ ਰੂਸ ਇਸ ਹਫ਼ਤੇ ਹਮਲਾ ਕਰ ਸਕਦਾ ਹੈ। ਮਾਸਕੋ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਪਰ ਨਾਲ ਹੀ ਯੂਕਰੇਨ ਨੇੜੇ 1,30,000 ਤੋਂ ਵੱਧ ਫ਼ੌਜੀ ਜਮ੍ਹਾਂ ਕਰ ਦਿੱਤੇ ਹਨ।



Most Read

2024-09-21 10:43:21