Economy >> The Tribune


ਏਅਰ ਇੰਡੀਆ ਦੀਆਂ ਸਹਿਯੋਗੀ ਕੰਪਨੀਆਂ ਦੀ ਵਿਕਰੀ ਲਈ ਮੰਗੀਆਂ ਜਾਣਗੀਆਂ ਅਰਜ਼ੀਆਂ


Link [2022-02-14 09:14:18]



ਨਵੀਂ ਦਿੱਲੀ, 13 ਫਰਵਰੀ

ਕੇਂਦਰ ਸਰਕਾਰ ਜਲਦੀ ਹੀ 'ਏਅਰ ਇੰਡੀਆ' ਦੀਆਂ ਸਹਿਯੋਗੀ ਫਰਮਾਂ ਦੀ ਵਿਕਰੀ ਸ਼ੁਰੂ ਕਰੇਗੀ। ਇਸ ਲਈ ਜਲਦੀ ਹੀ ਅਰਜ਼ੀਆਂ (ਈਓਆਈ) ਮੰਗੀਆਂ ਜਾਣਗੀਆਂ। ਇਕ ਅਧਿਕਾਰੀ ਨੇ ਦੱਸਿਆ ਕਿ ਕੈਬਨਿਟ ਇਸ ਨੂੰ ਪਹਿਲਾਂ ਹੀ ਮਨਜ਼ੂਰੀ ਦੇ ਚੁੱਕੀ ਹੈ। ਹੁਣ ਬੋਲੀਆਂ ਮੰਗੀਆਂ ਜਾਣਗੀਆਂ। ਜ਼ਿਕਰਯੋਗ ਹੈ ਕਿ ਇਸ ਵੇਲੇ 'ਏਅਰ ਇੰਡੀਆ ਏਅਰ ਟਰਾਂਸਪੋਰਟ ਸਰਵਿਸਿਜ਼ ਲਿਮਟਿਡ (ਏਆਈਏਟੀਐੱਸਐਲ), ਏਅਰਲਾਈਨ ਅਲਾਇਡ ਸਰਵਿਸਿਜ਼ ਲਿਮਟਿਡ (ਏਏਐੱਸਐਲ) ਜਾਂ ਅਲਾਇੰਸ ਏਅਰ, ਏਅਰ ਇੰਡੀਆ ਇੰਜਨੀਅਰਿੰਗ ਸਰਵਿਸਿਜ਼ ਲਿਮਟਿਡ ਤੇ ਹੋਟਲ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (ਐਚਸੀਆਈ) ਕੰਪਨੀਆਂ ਏਅਰ ਇੰਡੀਆ ਅਸੈੱਟਸ ਹੋਲਡਿੰਗ ਲਿਮਟਿਡ (ਏਆਈਏਐਚਐਲ) ਦੇ ਕੋਲ ਹਨ। ਜ਼ਿਕਰਯੋਗ ਹੈ ਕਿ ਸਰਕਾਰ ਨੇ ਪਿਛਲੇ ਮਹੀਨੇ ਏਅਰ ਇੰਡੀਆ ਦੀ ਮਾਲਕੀ ਟਾਟਾ ਗਰੁੱਪ ਨੂੰ ਸੌਂਪ ਦਿੱਤੀ ਸੀ। ਟਾਟਾ ਗਰੁੱਪ ਨੇ ਘਾਟੇ ਵਿਚ ਜਾ ਰਹੀ ਏਅਰਲਾਈਨ ਨੂੰ ਖ਼ਰੀਦਣ ਲਈ ਸਭ ਤੋਂ ਵੱਧ ਬੋਲੀ ਲਾਈ ਸੀ। ਏਆਈਏਐਚਐਲ ਕੋਲ ਵੱਖਰੇ ਤੌਰ 'ਤੇ ਜ਼ਮੀਨ ਅਤੇ ਇਮਾਰਤਾਂ ਜਿਹੇ ਅਸਾਸੇ ਵੀ ਹਨ ਜਿਨ੍ਹਾਂ ਦਾ ਮੁਦਰੀਕਰਨ ਕੀਤਾ ਜਾਣਾ ਹੈ। ਇਨ੍ਹਾਂ ਦੀ ਕੀਮਤ 14,700 ਕਰੋੜ ਰੁਪਏ ਤੋਂ ਵੱਧ ਹੈ। ਏਅਰਲਾਈਨ ਦੇ ਨਿੱਜੀਕਰਨ ਤੋਂ ਪਹਿਲਾਂ ਇਹ ਏਆਈਏਐਚਐਲ ਨੂੰ ਸੌਂਪ ਦਿੱਤੇ ਗਏ ਸਨ। -ਪੀਟੀਆਈ



Most Read

2024-09-20 04:43:56