World >> The Tribune


ਜਰਮਨ ਰਾਸ਼ਟਰਪਤੀ ਫਰੈਂਕ ਵਾਲਟਰ ਸਟੀਨਮੀਅਰ ਦੀ ਅਗਲੇ ਕਾਰਜਕਾਲ ਲਈ ਵੀ ਚੋਣ


Link [2022-02-14 08:54:23]



ਬਰਲਿਨ, 13 ਫਰਵਰੀ

ਜਰਮਨ ਰਾਸ਼ਟਰਪਤੀ ਫਰੈਂਕ ਵਾਲਟਰ ਸਟੀਨਮੀਅਰ ਵਿਸ਼ੇਸ਼ ਸੰਸਦੀ ਅਸੈਂਬਲੀ ਵੱਲੋਂ ਅੱਜ ਅਗਲੇ ਪੰਜ ਸਾਲਾਂ ਲਈ ਮੁੜ ਤੋਂ ਰਾਸ਼ਟਰਪਤੀ ਚੁਣ ਲਏ ਗਏ। ਇਸ ਰਸਮੀ ਰਾਸ਼ਟਰ ਮੁਖੀ ਦੇ ਅਹੁਦੇ 'ਤੇ ਦੂਜੇ ਕਾਰਜਕਾਲ ਲਈ ਸਟੀਨਮੀਅਰ ਦੇ ਨਾਮ 'ਤੇ ਪ੍ਰਮੁੱਖ ਧਾਰਾ ਦੀਆਂ ਜ਼ਿਆਦਾਤਰ ਸਿਆਸੀ ਪਾਰਟੀਆਂ ਨੇ ਮੋਹਰ ਲਗਾ ਦਿੱਤੀ ਹੈ। ਜਰਮਨੀ ਦੀ ਸੰਸਦ ਦੇ ਹੇਠਲੇ ਸਦਨ ਦੇ ਮੈਂਬਰਾਂ ਅਤੇ 16 ਪ੍ਰਾਂਤਾਂ ਦੇ ਨੁਮਾਇੰਦਿਆਂ ਨਾਲ ਬਣੀ ਵਿਸ਼ੇਸ਼ ਅਸੈਂਬਲੀ ਵੱਲੋਂ ਵੱਡੇ ਬਹੁਮਤ ਨਾਲ ਸਟੀਨਮੀਅਰ ਨੂੰ ਦੂਜੇ ਕਾਰਜਕਾਲ ਲਈ ਰਾਸ਼ਟਰਪਤੀ ਚੁਣਿਆ ਗਿਆ। ਸਾਲ 2017 ਵਿਚ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਉਹ ਏਂਜਲਾ ਮਰਕਲ ਦੇ ਚਾਂਸਲਰ ਰਹਿਣ ਦੌਰਾਨ ਵਿਦੇਸ਼ ਮੰਤਰੀ ਸਨ। -ਏਪੀ



Most Read

2024-09-21 10:35:16