Breaking News >> News >> The Tribune


ਉਦਯੋਗਪਤੀ ਰਾਹੁਲ ਬਜਾਜ ਦਾ ਅੰਤਿਮ ਸੰਸਕਾਰ


Link [2022-02-14 08:54:21]



ਪੁਣੇ, 13 ਫਰਵਰੀ

ਬਜਾਜ ਗਰੁੱਪ ਦੇ ਸਾਬਕਾ ਚੇਅਰਮੈਨ ਰਾਹੁਲ ਬਜਾਜ ਦਾ ਅੱਜ ਪੁਣੇ ਵਿਚ ਪੂਰੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕਰ ਦਿੱਤਾ ਗਿਆ।

ਇਸ ਮੌਕੇ ਉਦਯੋਗ ਜਗਤ ਦੀਆਂ ਹਸਤੀਆਂ, ਸਿਆਸਤਦਾਨ ਤੇ ਕਈ ਆਮ ਲੋਕ ਵੀ ਹਾਜ਼ਰ ਸਨ ਜਿਨ੍ਹਾਂ ਬਜਾਜ ਨੂੰ ਆਖ਼ਰੀ ਅਲਵਿਦਾ ਆਖੀ। ਆਖ਼ਰੀ ਰਸਮਾਂ ਰਾਹੁਲ ਬਜਾਜ ਦੇ ਪੁੱਤਰਾਂ- ਸੰਜੀਵ ਤੇ ਰਾਜੀਵ ਬਜਾਜ ਨੇ ਨਿਭਾਈਆਂ। ਸਸਕਾਰ ਪੁਣੇ ਸ਼ਹਿਰ ਦੇ ਵੈਕੁੰਠ ਸ਼ਮਸ਼ਾਨਘਾਟ ਵਿਚ ਕੀਤਾ ਗਿਆ।

ਬਜਾਜ ਗਰੁੱਪ ਦੇ ਚੇਅਰਮੈਨ ਰਹੇ ਰਾਹੁਲ ਦਾ ਸ਼ਨਿਚਰਵਾਰ ਦੇਹਾਂਤ ਹੋ ਗਿਆ ਸੀ। ਉਹ 83 ਵਰ੍ਹਿਆਂ ਦੇ ਸਨ। ਇਸ ਤੋਂ ਪਹਿਲਾਂ ਬਜਾਜ ਦੀ ਦੇਹ ਨੂੰ ਪੁਣੇ ਵਿਚ ਆਖ਼ਰੀ ਦਰਸ਼ਨਾਂ ਲਈ ਰੱਖਿਆ ਗਿਆ। ਐਨਸੀਪੀ ਆਗੂ ਸ਼ਰਦ ਪਵਾਰ, ਮਹਾਰਾਸ਼ਟਰ ਦੇ ਕੈਬਨਿਟ ਮੰਤਰੀ ਆਦਿੱਤਿਆ ਠਾਕਰੇ ਅਤੇ ਹੋਰਾਂ ਨੇ ਇਸ ਮੌਕੇ ਉੱਘੇ ਉਦਯੋਗਪਤੀ ਨੂੰ ਸ਼ਰਧਾਂਜਲੀ ਦਿੱਤੀ। ਜ਼ਿਕਰਯੋਗ ਹੈ ਕਿ ਰਾਹੁਲ ਬਜਾਜ ਨੇ ਮਸ਼ਹੂਰ 'ਬਜਾਜ' ਬਰਾਂਡ ਦੀ ਸਥਾਪਨਾ ਕੀਤੀ ਸੀ ਜਿਸ ਦਾ ਭਾਰਤ ਦੇ ਮੱਧਵਰਗ ਨਾਲ ਡੂੰਘਾ ਰਿਸ਼ਤਾ ਬਣ ਗਿਆ ਸੀ। -ਪੀਟੀਆਈ



Most Read

2024-09-22 22:15:47