Breaking News >> News >> The Tribune


ਕਰੂਜ਼ ਡਰੱਗ ਕੇਸ: ਵਾਨਖੇੜੇ ਐਨਸੀਬੀ ਦੀ ਵਿਜੀਲੈਂਸ ਕਮੇਟੀ ਅੱਗੇ ਪੇਸ਼


Link [2022-02-14 08:54:21]



ਨਵੀਂ ਦਿੱਲੀ, 13 ਫਰਵਰੀ

ਨਾਰਕੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਦਾ ਸਾਬਕਾ ਜ਼ੋਨਲ ਡਾਇਰੈਕਟਰ (ਮੁੰਬਈ) ਸਮੀਰ ਵਾਨਖੇੜੇ ਅੱਜ ਵਿਭਾਗੀ ਜਾਂਚ ਦੇ ਮਾਮਲੇ ਵਿਚ ਐਨਸੀਬੀ ਦੀ ਵਿਜੀਲੈਂਸ ਕਮੇਟੀ ਅੱਗੇ ਪੇਸ਼ ਹੋਇਆ। ਇਹ ਕਮੇਟੀ ਏਜੰਸੀ ਉਤੇ ਲੱਗੇ ਰਿਸ਼ਵਤਖੋਰੀ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਿਕਰਯੋਗ ਹੈ ਕਿ ਐਨਸੀਬੀ ਨੇ ਕਰੂਜ਼ ਜਹਾਜ਼ ਉਤੇ ਨਸ਼ਿਆਂ ਦੇ ਮਾਮਲੇ ਵਿਚ ਛਾਪੇ ਮਾਰੇ ਸਨ ਤੇ ਇਨ੍ਹਾਂ ਛਾਪਿਆਂ ਵਿਚ ਅਦਾਕਾਰ ਸ਼ਾਹਰੁਖ ਖਾਨ ਦੇ ਪੁੱਤਰ ਆਰਿਅਨ ਖਾਨ ਦੀ ਵੀ ਗ੍ਰਿਫ਼ਤਾਰੀ ਹੋਈ ਸੀ। ਸੂਤਰਾਂ ਨੇ ਦੱਸਿਆ ਕਿ ਵਾਨਖੇੜੇ ਨੇ ਕਮੇਟੀ ਅੱਗੇ ਆਪਣਾ ਪੱਖ ਰੱਖਿਆ ਤੇ ਛਾਪੇ ਨਾਲ ਸਬੰਧਤ ਦਸਤਾਵੇਜ਼ ਸੌਂਪੇ ਜੋ ਕਿ ਪਿਛਲੇ ਸਾਲ ਅਕਤੂਬਰ ਵਿਚ ਮਾਰਿਆ ਗਿਆ ਸੀ। ਕਮੇਟੀ ਦੀ ਅਗਵਾਈ ਐਨਸੀਬੀ ਦੇ ਡਿਪਟੀ ਡਾਇਰੈਕਟਰ ਜਨਰਲ (ਡੀਡੀਜੀ) ਗਿਆਨੇਸ਼ਵਰ ਸਿੰਘ ਕਰ ਰਹੇ ਹਨ। ਵਾਨਖੇੜੇ ਤੇ ਉਸ ਦੀ ਟੀਮ ਪਹਿਲਾਂ ਵੀ ਵਿਜੀਲੈਂਸ ਕਮੇਟੀ ਅੱਗੇ ਪੇਸ਼ ਹੋ ਚੁੱਕੇ ਹਨ ਤੇ ਮੰਨਿਆ ਜਾ ਰਿਹਾ ਹੈ ਕਿ ਹੁਣ ਵਾਲੀ ਪੇਸ਼ੀ ਤੋਂ ਬਾਅਦ ਡੀਡੀਜੀ ਜਾਂਚ ਮੁਕੰਮਲ ਕਰ ਕੇ ਰਿਪੋਰਟ ਐਨਸੀਬੀ ਦੇ ਡੀਜੀ ਨੂੰ ਸੌਂਪ ਦੇਣਗੇ। ਗਿਆਨੇਸ਼ਵਰ ਸਿੰਘ ਜੋ ਕਿ 1999 ਬੈਚ ਦੇ ਹਿਮਾਚਲ ਪ੍ਰਦੇਸ਼ ਕੇਡਰ ਦੇ ਆਈਪੀਐੱਸ ਅਧਿਕਾਰੀ ਤੇ ਐਨਸੀਬੀ ਦੇ ਮੁੱਖ ਵਿਜੀਲੈਂਸ ਅਫ਼ਸਰ ਹਨ, ਨੂੰ ਜਾਂਚ ਉਸ ਵੇਲੇ ਸੌਂਪੀ ਗਈ ਸੀ ਜਦ ਕਰੂਜ਼ ਡਰੱਗ ਕੇਸ 'ਚ ਆਜ਼ਾਦ ਗਵਾਹ ਪ੍ਰਭਾਕਰ ਸੈਲ ਨੇ ਹਲਫ਼ਨਾਮਾ ਦਾਇਰ ਕਰ ਕੇ ਦਾਅਵਾ ਕੀਤਾ ਸੀ ਕਿ ਐਨਸੀਬੀ-ਮੁੰਬਈ ਦੇ ਕੁਝ ਅਧਿਕਾਰੀਆਂ ਨੇ ਆਰਿਅਨ ਖ਼ਾਨ ਨੂੰ ਛੱਡਣ ਬਦਲੇ 25 ਕਰੋੜ ਰੁਪਏ ਦੀ ਰਿਸ਼ਤਵ ਮੰਗੀ ਸੀ। ਕਰੂਜ਼ ਡਰੱਗ ਮਾਮਲੇ ਵਿਚ 20 ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਸਾਰੇ ਹੁਣ ਜ਼ਮਾਨਤ 'ਤੇ ਹਨ। -ਪੀਟੀਆਈ



Most Read

2024-09-22 22:33:34