Breaking News >> News >> The Tribune


ਰਾਹੁਲ ਬਾਰੇ ਕੀਤੀ ਟਿੱਪਣੀ ’ਤੇ ਸਰਮਾ ਵੱਲੋਂ ਆਪਣਾ ਬਚਾਅ


Link [2022-02-14 08:54:21]



ਗੁਹਾਟੀ: ਕਾਂਗਰਸ ਆਗੂ ਰਾਹੁਲ ਗਾਂਧੀ ਬਾਰੇ ਕੀਤੀ ਟਿੱਪਣੀ 'ਤੇ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਆਪਣਾ ਬਚਾਅ ਕੀਤਾ ਹੈ। ਉਨ੍ਹਾਂ ਕਿਹਾ ਕਿ ਸੈਨਿਕਾਂ ਬਾਰੇ ਸਵਾਲ ਉਠਾਉਣ ਵਾਲੇ ਕਿਸੇ ਨੂੰ 'ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ।' ਸਰਮਾ ਨੇ ਕਈ ਟਵੀਟ ਕਰ ਕੇ ਸਰਜੀਕਲ ਸਟ੍ਰਾਈਕ ਤੇ ਬਿਪਿਨ ਰਾਵਤ ਦੀ ਨਿਯੁਕਤੀ ਬਾਰੇ ਕਾਂਗਰਸ ਦੇ ਬਿਆਨ ਸਾਂਝੇ ਕੀਤੇ। ਉਨ੍ਹਾਂ ਸਵਾਲ ਪੁੱਛਿਆ ਕਿ ਕੀ ਫ਼ੌਜ ਨਾਲ ਖੜ੍ਹਨਾ ਗਲਤ ਹੈ? ਦੇਸ਼ ਲਈ ਉਹ ਜੋ ਕਰਦੇ ਹਨ, ਉਸ ਦਾ ਸਬੂਤ ਨਹੀਂ ਮੰਗਣਾ ਚਾਹੀਦਾ। ਸੈਨਿਕਾਂ ਉਤੇ ਸਵਾਲ ਕਰਨਾ ਦੇਸ਼ ਦਾ ਅਪਮਾਨ ਹੈ। ਉਨ੍ਹਾਂ ਦੋਸ਼ ਲਾਇਆ ਸੀ ਕਿ ਕਾਂਗਰਸ ਨੇ ਜਨਰਲ ਰਾਵਤ ਦੇ ਅਪਮਾਨ ਦਾ ਕੋਈ ਮੌਕਾ ਨਹੀਂ ਛੱਡਿਆ। ਜ਼ਿਕਰਯੋਗ ਹੈ ਕਿ ਉੱਤਰਾਖੰਡ ਵਿਚ ਰੈਲੀ ਦੌਰਾਨ ਸਰਮਾ ਨੇ 11 ਫਰਵਰੀ ਨੂੰ ਰਾਹੁਲ ਉਤੇ ਸਰਜੀਕਲ ਸਟ੍ਰਾਈਕ ਦੇ ਸਬੂਤ ਮੰਗਣ ਲਈ ਨਿਸ਼ਾਨਾ ਸੇਧਿਆ ਸੀ। ਉਨ੍ਹਾਂ ਕਿਹਾ ਸੀ ਕਿ ਕੀ ਕਦੇ ਭਾਜਪਾ ਨੇ ਇਹ ਸਬੂਤ ਮੰਗਿਆ ਹੈ, 'ਕਿ ਰਾਹੁਲ ਗਾਂਧੀ, ਰਾਜੀਵ ਗਾਂਧੀ ਦੇ ਹੀ ਪੁੱਤਰ ਹਨ।' -ਪੀਟੀਆਈ



Most Read

2024-09-23 00:28:34