Breaking News >> News >> The Tribune


ਜੱਜਾਂ ਬਾਰੇ ਟਿੱਪਣੀਆਂ ਕਰਨ ’ਤੇ ਸੀਬੀਆਈ ਵੱਲੋਂ ਦੋ ਵਕੀਲ ਤੇ ਇਕ ਕਾਰੋਬਾਰੀ ਗ੍ਰਿਫ਼ਤਾਰ


Link [2022-02-14 08:54:21]



ਨਵੀਂ ਦਿੱਲੀ: ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਾਂ ਬਾਰੇ ਅਪਮਾਨਜਨਕ ਟਿੱਪਣੀਆਂ ਕਰਨ ਦੇ ਦੋਸ਼ ਹੇਠ ਸੀਬੀਆਈ ਨੇ ਦੋ ਵਕੀਲਾਂ ਤੇ ਇਕ ਕਾਰੋਬਾਰੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਹ ਟਿੱਪਣੀਆਂ ਆਨਲਾਈਨ ਕੀਤੀਆਂ ਗਈਆਂ ਸਨ। ਵਕੀਲ ਐਮ. ਚੰਦਰਸ਼ੇਖਰ ਰਾਓ ਤੇ ਕਲਾਨਿਧੀ ਗੋਪਾਲਾਕ੍ਰਿਸ਼ਨਨ ਅਤੇ ਕਾਰੋਬਾਰੀ ਗੁੰਟਾ ਰਮੇਸ਼ ਰਾਓ ਨੂੰ ਸ਼ਨਿਚਰਵਾਰ ਪੁਲੀਸ ਨੇ ਹਿਰਾਸਤ ਵਿਚ ਲਿਆ ਹੈ। ਆਂਧਰਾ ਪ੍ਰਦੇਸ਼ ਹਾਈ ਕੋਰਟ ਦੇ ਹੁਕਮਾਂ ਉਤੇ ਸੀਬੀਆਈ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਸੀਬੀਆਈ ਨੇ ਹਾਲ ਹੀ ਵਿਚ ਆਂਧਰਾ ਤੇ ਤਿਲੰਗਾਨਾ ਵਿਚ ਦਸ ਥਾਵਾਂ ਉਤੇ ਛਾਪੇ ਮਾਰੇ ਸਨ। ਇਹ ਥਾਵਾਂ ਮੁਲਜ਼ਮਾਂ ਦੀਆਂ ਰਿਹਾਇਸ਼ਾਂ ਤੇ ਦਫ਼ਤਰ ਸਨ। ਇੱਥੋਂ ਇਤਰਾਜ਼ਯੋਗ ਸਮੱਗਰੀ ਬਰਾਮਦ ਕੀਤੀ ਗਈ ਸੀ। -ਪੀਟੀਆਈ



Most Read

2024-09-22 22:35:07