World >> The Tribune


ਕਬੱਡੀ ਪ੍ਰੋਮੋਟਰ ਸਰਬਜੀਤ ਸੰਧਰ ਦਾ ਕਤਲ


Link [2022-02-13 13:34:37]



ਵੈਨਕੂਵਰ (ਗੁਰਮਲਕੀਅਤ ਸਿੰਘ ਕਾਹਲੋਂ): ਲੈਂਗਲੀ ਸ਼ਹਿਰ ਦੇ ਬਾਹਰਵਾਰ ਬੁੱਧਵਾਰ ਨੂੰ ਹੋਏ ਗੋਲੀਕਾਂਡ ਵਿਚ ਮਾਰੇ ਗਏ ਵਿਅਕਤੀ ਦੀ ਪਛਾਣ ਪੁਲੀਸ ਨੇ ਸਰਬਜੀਤ ਸੰਧਰ ਵਜੋਂ ਕੀਤੀ ਹੈ। ਉਹ ਕਬੱਡੀ ਪ੍ਰੋਮੋਟਰ ਹੋਣ ਦਾ ਦਾਅਵਾ ਕਰਦਾ ਸੀ। ਉਸ ਦਾ ਨਾਂ ਪੰਜਾਬ ਦੇ 6000 ਕਰੋੜ ਰੁਪਏ ਦੇ ਭੋਲਾ ਡਰੱਗ ਮਾਮਲੇ ਵਿੱਚ ਵੀ ਆਉਂਦਾ ਰਿਹਾ ਹੈ। ਪੁਲੀਸ ਇਸ ਮਾਮਲੇ ਨੂੰ ਗੈਂਗਵਾਰ ਨਾਲ ਜੋੜ ਕੇ ਦੇਖ ਰਹੀ ਹੈ। ਤਸਕਰੀ ਨਾਲ ਜੁੜੇ ਲੋਕਾਂ ਵਿਚਾਲੇ ਗੈਂਗਵਾਰ ਹੋਣ ਕਾਰਨ ਇਕ ਤੋਂ ਬਾਅਦ ਇਕ ਹੋਏ ਕਈ ਕਤਲਾਂ ਕਰ ਕੇ ਸਰਬਜੀਤ ਦੇ ਕਤਲ ਤੋਂ ਵੀ ਲੋਕ ਬਹੁਤੇ ਹੈਰਾਨ ਨਹੀਂ ਹੋਏ। ਪਤਾ ਲੱਗਿਆ ਹੈ ਕਿ ਪੁਲੀਸ ਦੀ ਸਖ਼ਤੀ ਕਾਰਨ ਡਰੱਗ ਤਸਕਰੀ ਦੇ ਧੰਦੇ ਨੂੰ ਠੱਲ੍ਹ ਪੈਣ ਕਾਰਨ ਤਸਕਰ ਗਰੋਹ ਸ਼ੱਕ ਵਜੋਂ ਇਕ-ਦੂਜੇ ਨੂੰ ਨਿਸ਼ਾਨਾ ਬਣਾ ਰਹੇ ਹਨ। ਭੋਲਾ ਡਰੱਗ ਮਾਮਲੇ ਵਿੱਚ ਨਾਂ ਆਉਣ ਕਾਰਨ ਸਥਾਨਕ ਲੋਕ ਸਰਬਜੀਤ ਤੋਂ ਕਿਨਾਰਾ ਕਰਨ ਲੱਗ ਪਏ ਸਨ।



Most Read

2024-09-21 10:47:41