Breaking News >> News >> The Tribune


ਚੋਣ ਕਮਿਸ਼ਨ ਵੱਲੋਂ ਪੈਦਲ ਯਾਤਰਾਵਾਂ ਦੀ ਇਜਾਜ਼ਤ


Link [2022-02-13 07:13:58]



ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਪੰਜ ਸੂਬਿਆਂ 'ਚ ਚੋਣ ਪ੍ਰਚਾਰ ਲਈ ਕੋਵਿਡ-19 ਕਾਰਨ ਲਾਈਆਂ ਗਈਆਂ ਪਾਬੰਦੀਆਂ 'ਚ ਅੱਜ ਹੋਰ ਢਿੱਲ ਦੇਣ ਦਾ ਐਲਾਨ ਕੀਤਾ ਹੈ। ਚੋਣ ਕਮਿਸ਼ਨ ਨੇ ਪੈਦਲ ਯਾਤਰਾਵਾਂ 'ਚ ਸੀਮਤ ਲੋਕਾਂ ਨਾਲ ਪ੍ਰਚਾਰ ਕਰਨ ਦੀ ਖੁੱਲ੍ਹ ਦਿੱਤੀ ਹੈ। ਇਸ ਤੋਂ ਇਲਾਵਾ ਹੁਣ ਸਵੇਰੇ 6 ਵਜੇ ਤੋਂ ਰਾਤ 10 ਵਜੇ ਤੱਕ ਚੋਣ ਪ੍ਰਚਾਰ ਕੀਤਾ ਜਾ ਸਕੇਗਾ। ਇਸ ਤੋਂ ਪਹਿਲਾਂ ਸਵੇਰੇ 8 ਵਜੇ ਤੋਂ ਰਾਤ 8 ਵਜੇ ਤੱਕ ਚੋਣ ਪ੍ਰਚਾਰ ਕੀਤਾ ਜਾ ਸਕਦਾ ਸੀ। ਇਸ ਨਾਲ ਉਮੀਦਵਾਰਾਂ ਅਤੇ ਪਾਰਟੀਆਂ ਨੂੰ ਦਿਨ 'ਚ ਪ੍ਰਚਾਰ ਕਰਨ ਲਈ ਚਾਰ ਹੋਰ ਘੰਟੇ ਮਿਲ ਗਏ ਹਨ। ਕੋਵਿਡ-19 ਕੇਸਾਂ 'ਚ ਵਾਧੇ ਦਾ ਹਵਾਲਾ ਦਿੰਦਿਆਂ ਚੋਣ ਕਮਿਸ਼ਨ ਨੇ ਰੈਲੀਆਂ, ਰੋਡ ਸ਼ੋਅਜ਼ ਅਤੇ ਪੈਦਲ ਯਾਤਰਾਵਾਂ 'ਤੇ ਪਾਬੰਦੀ ਲਾਈ ਹੋਈ ਸੀ। ਕਮਿਸ਼ਨ ਵੱਲੋਂ ਸਮੇਂ ਸਮੇਂ 'ਤੇ ਮਹਾਮਾਰੀ ਦੇ ਹਾਲਾਤ ਦੀ ਸਮੀਖਿਆ ਕਰਕੇ ਚੋਣ ਪ੍ਰਚਾਰ ਲਈ ਕੁਝ ਢਿੱਲਾਂ ਦਿੱਤੀਆਂ ਜਾ ਰਹੀਆਂ ਹਨ। ਚੋਣ ਕਮਿਸ਼ਨ ਦੇ ਬਿਆਨ ਮੁਤਾਬਕ ਸਿਆਸੀ ਪਾਰਟੀਆਂ ਅਤੇ ਉਮੀਦਵਾਰ ਤੈਅਸ਼ੁਦਾ ਖੁੱਲ੍ਹੇ ਸਥਾਨ 'ਤੇ ਵੱਧ ਤੋਂ ਵੱਧ 50 ਫ਼ੀਸਦੀ ਸਮਰੱਥਾ ਨਾਲ ਪ੍ਰਚਾਰ ਕਰ ਸਕਦੇ ਹਨ। ਹੁਣ ਤੱਕ ਇਹ ਮੀਟਿੰਗਾਂ ਅਤੇ ਰੈਲੀਆਂ 30 ਫ਼ੀਸਦੀ ਸਮਰੱਥਾ ਨਾਲ ਕਰਨ ਦੀ ਇਜਾਜ਼ਤ ਦਿੱਤੀ ਗਈ ਸੀ। ਪੈਦਲ ਯਾਤਰਾਵਾਂ 'ਚ ਪ੍ਰਦੇਸ਼ ਆਫ਼ਤ ਪ੍ਰਬੰਧਨ ਅਧਿਕਾਰੀਆਂ ਵੱਲੋਂ ਤੈਅ ਲੋਕਾਂ ਦੀ ਗਿਣਤੀ ਹੀ ਹਿੱਸਾ ਲੈ ਸਕੇਗੀ। ਯੂਪੀ, ਉੱਤਰਾਖੰਡ, ਗੋਆ, ਪੰਜਾਬ ਅਤੇ ਮਨੀਪੁਰ 'ਚ ਚੋਣਾਂ ਦੇ ਐਲਾਨ ਸਮੇਂ ਚੋਣ ਕਮਿਸ਼ਨ ਨੇ ਰੈਲੀਆਂ ਆਦਿ 'ਤੇ ਪਾਬੰਦੀਆਂ ਲਾਈਆਂ ਸਨ। -ਪੀਟੀਆਈ



Most Read

2024-09-23 00:33:04