Breaking News >> News >> The Tribune


ਅਖਿਲੇਸ਼ ਨੇ ‘ਬਸਪਾ’ ਉਤੇ ਅਸਿੱਧੇ ਢੰਗ ਨਾਲ ਨਿਸ਼ਾਨਾ ਸੇਧਿਆ


Link [2022-02-13 07:13:58]



ਬਦਾਯੂੰ, 12 ਫਰਵਰੀ

ਸਮਾਜਵਾਦੀ ਪਾਰਟੀ ਦੇ ਆਗੂ ਅਖਿਲੇਸ਼ ਯਾਦਵ ਨੇ ਅੱਜ ਬਹੁਜਨ ਸਮਾਜ ਪਾਰਟੀ 'ਤੇ ਲੁੁਕਵਾਂ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਜਿਹੜੀ ਪਾਰਟੀ ਨੇ ਬੀਆਰ ਅੰਬੇਡਕਰ ਦੇ ਆਦਰਸ਼ਾਂ ਤੋਂ 'ਮੂੰਹ ਫੇਰ ਲਿਆ ਹੈ', ਯੂਪੀ ਵਿਧਾਨ ਸਭਾ ਚੋਣਾਂ ਵਿਚ ਉਸ ਦਾ ਇਕੋ-ਇਕ ਮੰਤਵ ਸਪਾ ਨੂੰ ਸੱਤਾਧਾਰੀ ਭਾਜਪਾ ਨੂੰ ਹਰਾਉਣ ਤੋਂ ਰੋਕਣਾ ਹੈ। ਇੱਥੇ ਇਕ ਚੋਣ ਇਕੱਠ ਨੂੰ ਸੰਬੋਧਨ ਕਰਦਿਆਂ ਸਪਾ ਮੁਖੀ ਨੇ ਕਿਹਾ ਕਿ ਸਾਰੇ ਸਮਾਜਵਾਦੀਆਂ ਤੇ ਅੰਬੇਡਕਰਵਾਦੀਆਂ ਨੂੰ ਮਿਲ-ਜੁਲ ਕੇ ਉੱਤਰ ਪ੍ਰਦੇਸ਼ ਵਿਚ ਬਦਲਾਅ ਲਿਆਉਣਾ ਚਾਹੀਦਾ ਹੈ ਤੇ ਦੇਸ਼ ਦੇ ਸੰਵਿਧਾਨ ਦੀ ਰਾਖੀ ਕਰਨੀ ਚਾਹੀਦੀ ਹੈ। ਯਾਦਵ ਨੇ ਬਸਪਾ ਦਾ ਨਾਂ ਲਏ ਬਿਨਾਂ ਕਿਹਾ ਕਿ ਇਕ ਪਾਰਟੀ ਭਾਜਪਾ ਦੀ ਸੱਤਾ ਵਿਚ ਬਣੇ ਰਹਿਣ ਲਈ ਮਦਦ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਵਰਤਮਾਨ ਯੂਪੀ ਚੋਣਾਂ ਨੌਜਵਾਨਾਂ ਦਾ ਭਵਿੱਖ ਤੈਅ ਕਰਨਗੀਆਂ। ਜ਼ਿਕਰਯੋਗ ਹੈ ਕਿ ਬਸਪਾ ਮੁਖੀ ਮਾਇਆਵਤੀ ਨੇ ਕਈ ਮੌਕਿਆਂ 'ਤੇ 'ਸਪਾ' ਨੂੰ ਨਿਸ਼ਾਨਾ ਬਣਾਇਆ ਹੈ ਤੇ ਕਿਹਾ ਹੈ ਕਿ ਸਮਾਜਵਾਦੀ ਪਾਰਟੀ ਨੇ ਦਲਿਤਾਂ ਦੇ ਹਿੱਤਾਂ ਖ਼ਿਲਾਫ਼ ਕੰਮ ਕੀਤਾ ਹੈ ਜਦ 2012-17 ਤੱਕ ਇਹ ਸੱਤਾ ਵਿਚ ਸੀ। ਬਸਪਾ ਦੇ 19 ਵਿਧਾਇਕਾਂ ਵਿਚੋਂ ਜ਼ਿਆਦਾਤਰ ਹੁਣ ਤੱਕ ਸਪਾ ਵਿਚ ਸ਼ਾਮਲ ਹੋ ਚੁੱਕੇ ਹਨ। ਇਹ ਵਿਧਾਇਕ 2017 ਵਿਚ ਜਿੱਤੇ ਸਨ ਤੇ ਇਨ੍ਹਾਂ ਵਿਚ ਵਿਧਾਇਕ ਦਲ ਦੇ ਆਗੂ ਲਾਲਜੀ ਵਰਮਾ ਤੇ ਸੀਨੀਅਰ ਪਾਰਟੀ ਆਗੂ ਰਾਮ ਅਚਲ ਰਾਜਭਰ ਸ਼ਾਮਲ ਹਨ। ਅਖਿਲੇਸ਼ ਨੇ ਇਸ ਮੌਕੇ ਭਾਜਪਾ ਦੀ ਸੂਬਾ ਸਰਕਾਰ ਨੂੰ ਮਹਿੰਗਾਈ ਦੇ ਮਾਮਲੇ ਉਤੇ ਨਿਸ਼ਾਨਾ ਬਣਾਇਆ। ਯਾਦਵ ਨੇ ਕਿਹਾ ਕਿ ਲੋਕਾਂ ਨੇ ਭਾਜਪਾ ਨੂੰ ਹਰਾਉਣ ਦਾ ਮਨ ਬਣਾ ਲਿਆ ਹੈ। -ਪੀਟੀਆਈ



Most Read

2024-09-23 00:19:15