Breaking News >> News >> The Tribune


ਹਿਜਾਬ ਵਿਵਾਦ ਨਹੀਂ ਸਗੋਂ ਸਾਜ਼ਿਸ਼ ਹੈ: ਆਰਿਫ਼ ਮੁਹੰਮਦ ਖ਼ਾਨ


Link [2022-02-13 07:13:58]



ਨਵੀਂ ਦਿੱਲੀ/ਤਿਰੂਵਨੰਤਪੁਰਮ: ਕੇਰਲਾ ਦੇ ਰਾਜਪਾਲ ਆਰਿਫ਼ ਮੁਹੰਮਦ ਖ਼ਾਨ ਨੇ ਹਿਜਾਬ ਵਿਵਾਦ ਨੂੰ 'ਸਾਜ਼ਿਸ਼' ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਹ ਪਸੰਦ ਦਾ ਸਵਾਲ ਨਹੀਂ ਹੈ ਸਗੋਂ ਵਿਅਕਤੀ ਦੇ ਅਦਾਰਿਆਂ ਦੇ ਨੇਮਾਂ, ਅਨੁਸ਼ਾਸਨ ਅਤੇ ਡਰੈੱਸ ਕੋਡ ਦੀ ਪਾਲਣਾ ਕਰਨ ਜਾਂ ਨਾ ਕਰਨ ਦਾ ਮਾਮਲਾ ਹੈ। ਗੁਆਂਢੀ ਸੂਬੇ ਕਰਨਾਟਕ 'ਚ ਭਖੇ ਇਸ ਮੁੱਦੇ ਦੇ ਜਵਾਬ 'ਚ ਨਵੀਂ ਦਿੱਲੀ 'ਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਮੁਸਲਿਮ ਲੜਕੀਆਂ ਹਰ ਥਾਂ 'ਤੇ ਵਧੀਆ ਕੰਮ ਕਰ ਰਹੀਆਂ ਹਨ ਅਤੇ ਉਨ੍ਹਾਂ ਨੂੰ ਉਤਸ਼ਾਹਿਤ ਕੀਤੇ ਜਾਣ ਦੀ ਲੋੜ ਹੈ। ਕੇਰਲਾ ਦੇ ਰਾਜਪਾਲ ਦਾ ਇਹ ਪ੍ਰਤੀਕਰਮ ਉਸ ਸਮੇਂ ਆਇਆ ਹੈ ਜਦੋਂ ਇਕ ਦਿਨ ਪਹਿਲਾਂ ਉਨ੍ਹਾਂ ਕਿਹਾ ਸੀ ਕਿ ਇਸਲਾਮ ਦੇ ਇਤਿਹਾਸ ਨੂੰ ਦੇਖਣ ਤੋਂ ਪਤਾ ਲੱਗਦਾ ਹੈ ਕਿ ਮਹਿਲਾਵਾਂ ਨੇ ਹਿਜਾਬ ਪਹਿਨਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਇਹ ਗੱਲ ਸਾਬਿਤ ਕਰਨ ਲਈ ਪੈਗੰਬਰ ਦੀ ਨੌਜਵਾਨ ਮਹਿਲਾ ਰਿਸ਼ਤੇਦਾਰ ਦੀ ਕਹਾਣੀ ਬਿਆਨ ਕੀਤੀ ਸੀ। -ਪੀਟੀਆਈ



Most Read

2024-09-23 00:28:01