Breaking News >> News >> The Tribune


ਮਨੀਪੁਰ ਭਾਜਪਾ ਨੇ ਮੁੱਖ ਬੁਲਾਰੇ ਨੂੰ ਪਾਰਟੀ ’ਚੋਂ ਕੱਢਿਆ


Link [2022-02-13 07:13:58]



ਇੰਫਾਲ: ਮਨੀਪੁਰ ਭਾਜਪਾ ਨੇ ਆਪਣੇ ਮੁੱਖ ਬੁਲਾਰੇ ਚੋਂਗਥਾਮ ਬਿਜੋਏ ਸਿੰਘ ਨੂੰ ਛੇ ਸਾਲਾਂ ਲਈ ਪਾਰਟੀ ਵਿਚੋਂ ਕੱਢ ਦਿੱਤਾ ਹੈ। ਉਸ 'ਤੇ ਪਾਰਟੀ ਦੇ ਨਿਯਮਾਂ ਅਤੇ ਹਦਾਇਤਾਂ ਦੀ ਉਲੰਘਣਾ ਦਾ ਦੋਸ਼ ਲਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਬਿਜੋਏ ਸਿੰਘ ਨੇ ਸਿਆਸੀ ਧਿਰ ਐੱਨਪੀਪੀ (ਨੈਸ਼ਨਲ ਪੀਪਲਜ਼ ਪਾਰਟੀ) ਨੂੰ 'ਪਰਜੀਵੀ' ਕਰਾਰ ਦਿੱਤਾ ਸੀ ਤੇ ਕਿਹਾ ਸੀ ਕਿ ਇਹ ਸੰਕਟ ਖੜ੍ਹਾ ਕਰ ਰਹੀ ਹੈ। ਐਨਪੀਪੀ ਸੱਤਾਧਾਰੀ ਗੱਠਜੋੜ ਦਾ ਪਿਛਲੇ ਪੰਜ ਸਾਲਾਂ ਤੋਂ ਹਿੱਸਾ ਹੈ। ਭਗਵੇਂ ਕੈਂਪ 'ਚੋਂ ਨਿਕਲਣ ਤੋਂ ਬਾਅਦ ਬਿਜੋਏ ਨੇ ਕਿਹਾ ਕਿ ਉਹ ਹੁਣ ਅਗਾਮੀ ਵਿਧਾਨ ਸਭਾ ਚੋਣਾਂ ਵਿਚ ਉਰੀਪੋਕ ਤੋਂ ਜੇਡੀ(ਯੂ) ਦੇ ਉਮੀਦਵਾਰ ਦੀ ਹਮਾਇਤ ਕਰੇਗਾ ਕਿਉਂਕਿ ਉਹ ਉੱਥੋਂ ਚੋਣ ਲੜਨਾ ਚਾਹੁੰਦਾ ਸੀ। ਉਸ ਨੇ ਦੋਸ਼ ਲਾਇਆ ਕਿ ਭਾਜਪਾ ਨੇ ਇਸ ਲਈ ਉਸ ਨੂੰ ਉਮੀਦਵਾਰ ਨਹੀਂ ਬਣਾਇਆ ਕਿਉਂਕਿ ਉਹ ਭ੍ਰਿਸ਼ਟਾਚਾਰ ਖ਼ਿਲਾਫ਼ ਲੜ ਰਿਹਾ ਹੈ। -ਪੀਟੀਆਈ



Most Read

2024-09-23 00:18:20