Breaking News >> News >> The Tribune


ਉਦਯੋਗਪਤੀ ਰਾਹੁਲ ਬਜਾਜ ਦਾ ਦੇਹਾਂਤ


Link [2022-02-13 07:13:58]



ਮੁੰਬਈ: ਬਜਾਜ ਗਰੁੱਪ ਦੇ ਸਾਬਕਾ ਚੇਅਰਮੈਨ ਰਾਹੁਲ ਬਜਾਜ ਦਾ ਅੱਜ ਪੁਣੇ ਵਿਚ ਦੇਹਾਂਤ ਹੋ ਗਿਆ। ਉਹ 83 ਵਰ੍ਹਿਆਂ ਦੇ ਸਨ ਤੇ ਹਸਪਤਾਲ ਦਾਖਲ ਸਨ। ਬਜਾਜ ਦੀ ਮੌਤ ਬਾਅਦ ਦੁਪਹਿਰ ਕਰੀਬ 2.30 ਵਜੇ ਹੋਈ। ਆਖ਼ਰੀ ਰਸਮਾਂ ਭਲਕੇ ਕੀਤੀਆਂ ਜਾਣਗੀਆਂ। ਰਾਹੁਲ ਬਜਾਜ ਦੇ ਪਰਿਵਾਰ ਵਿਚ ਦੋ ਪੁੱਤਰ- ਰਾਜੀਵ ਤੇ ਸੰਜੀਵ ਬਜਾਜ ਅਤੇ ਧੀ ਸੁਨੈਨਾ ਕੇਜਰੀਵਾਲ ਹੈ। ਰਾਹੁਲ ਨੇ ਪਿਛਲੇ ਸਾਲ 30 ਅਪਰੈਲ ਨੂੰ ਬਜਾਜ ਆਟੋ ਦੇ ਗ਼ੈਰ-ਕਾਰਜਕਾਰੀ ਡਾਇਰੈਕਟਰ ਤੇ ਚੇਅਰਮੈਨ ਵਜੋਂ ਅਸਤੀਫ਼ਾ ਦੇ ਦਿੱਤਾ ਸੀ। ਉਹ ਪਿਛਲੇ ਇਕ ਮਹੀਨੇ ਤੋਂ ਹਸਪਤਾਲ ਦਾਖਲ ਸਨ। ਉਨ੍ਹਾਂ ਦੀ ਮੌਤ ਵਡੇਰੀ ਉਮਰ ਦੀ ਬਿਮਾਰੀਆਂ, ਦਿਲ ਤੇ ਫੇਫੜਿਆਂ ਨਾਲ ਸਬੰਧਤ ਬਿਮਾਰੀਆਂ ਕਾਰਨ ਹੋਈ ਹੈ। -ਪੀਟੀਆਈ



Most Read

2024-09-23 00:32:36