Breaking News >> News >> The Tribune


ਸਾਂਝਾ ਸਿਵਲ ਕੋਡ ਦਾ ਖਰੜਾ ਤਿਆਰ ਕਰਨ ਲਈ ਕਮੇਟੀ ਬਣਾਵਾਂਗੇ: ਧਾਮੀ


Link [2022-02-13 07:13:58]



ਨਵੀਂ ਦਿੱਲੀ: ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਕਿਹਾ ਹੈ ਕਿ ਭਾਜਪਾ ਦੇ ਮੁੜ ਸੱਤਾ 'ਚ ਆਉਣ 'ਤੇ ਸਾਂਝਾ ਸਿਵਲ ਕੋਡ ਦਾ ਖਰੜਾ ਤਿਆਰ ਕਰਨ ਲਈ ਕਮੇਟੀ ਬਣਾਈ ਜਾਵੇਗੀ। ਇਸ ਬਿਆਨ 'ਤੇ ਮਾਮਲਾ ਭਖ ਗਿਆ ਹੈ ਅਤੇ ਕਾਂਗਰਸ ਨੇ ਕਿਹਾ ਹੈ ਕਿ ਭਾਜਪਾ ਉੱਤਰਾਖੰਡ 'ਚ ਚੋਣਾਂ ਹਾਰ ਰਹੀ ਹੈ। ਕਾਂਗਰਸ ਦੇ ਸੀਨੀਅਰ ਆਗੂ ਕਪਿਲ ਸਿੱਬਲ ਨੇ ਟਵੀਟ ਕਰਕੇ ਕਿਹਾ ਕਿ ਧਾਮੀ ਨੂੰ ਕਾਨੂੰਨੀ ਸਲਾਹ ਲੈਣ ਦੀ ਲੋੜ ਹੈ। ਉਨ੍ਹਾਂ ਧਾਮੀ ਨੂੰ ਕਿਹਾ ਕਿ ਉਹ ਅਜਿਹੇ ਐਲਾਨ ਕਰਕੇ ਆਪਣੇ ਅਤੇ ਪਾਰਟੀ ਲਈ ਨਮੋਸ਼ੀ ਵਰਗੇ ਹਾਲਾਤ ਨਾ ਬਣਨ ਦੇਣ। ਵੀਡੀਓ ਬਿਆਨ 'ਚ ਧਾਮੀ ਨੇ ਕਿਹਾ ਹੈ ਕਿ ਭਾਜਪਾ ਜੇਕਰ ਉੱਤਰਾਖੰਡ 'ਚ ਮੁੜ ਸੱਤਾ 'ਚ ਆਉਂਦੀ ਹੈ ਤਾਂ ਨਵੀਂ ਸਰਕਾਰ ਸਹੁੰ ਚੁੱਕਣ ਸਾਰ ਹੀ ਇਕਸਾਰ ਸਿਵਲ ਕੋਡ ਦਾ ਖਰੜਾ ਤਿਆਰ ਕਰਨ ਲਈ ਕਮੇਟੀ ਦਾ ਗਠਨ ਕਰੇਗੀ। ਮੁੱਖ ਮੰਤਰੀ ਨੇ ਚੋਣ ਪ੍ਰਚਾਰ ਦੇ ਆਖਰੀ ਦਿਨ ਐਲਾਨ ਕੀਤਾ ਕਿ ਕਮੇਟੀ 'ਚ ਕਾਨੂੰਨੀ ਮਾਹਿਰ, ਸੇਵਾਮੁਕਤ ਲੋਕ, ਵਿਦਵਾਨ ਅਤੇ ਹੋਰ ਧਿਰਾਂ ਸ਼ਾਮਲ ਹੋਣਗੀਆਂ। -ਪੀਟੀਆਈ



Most Read

2024-09-23 00:38:25