Breaking News >> News >> The Tribune


ਮਨੀ ਲਾਂਡਰਿੰਗ: ਦੇਸ਼ਮੁਖ ਦੇ ਅਕਾਊਂਟੈਂਟਾਂ ’ਤੇ ਸੀਬੀਆਈ ਦੇ ਛਾਪੇ


Link [2022-02-13 07:13:58]



ਨਾਗਪੁਰ: ਸੀਬੀਆਈ ਨੇ ਅੱਜ ਮਹਾਰਾਸ਼ਟਰ ਦੇ ਸਾਬਕਾ ਮੰਤਰੀ ਅਨਿਲ ਦੇਸ਼ਮੁਖ ਦੇ ਚਾਰਟਰਡ ਅਕਾਊਂਟੈਂਟਾਂ (ਸੀਏ) ਦੇ ਨਾਗਪੁਰ ਵਿਚਲੇ 12 ਵੱਖ-ਵੱਖ ਟਿਕਾਣਿਆਂ ਉਤੇ ਛਾਪੇ ਮਾਰੇ ਹਨ। ਇਹ ਛਾਪੇ ਦੇਸ਼ਮੁਖ ਖ਼ਿਲਾਫ਼ ਦਰਜ ਮਨੀ ਲਾਂਡਰਿੰਗ ਮਾਮਲੇ ਵਿਚ ਮਾਰੇ ਗਏ ਹਨ। ਦਿੱਲੀ ਤੇ ਮੁੰਬਈ ਤੋਂ ਸੀਬੀਆਈ ਦੀਆਂ ਟੀਮਾਂ ਸ਼ੁੱਕਰਵਾਰ ਰਾਤ ਹੀ ਨਾਗਪੁਰ ਪੁੱਜ ਗਈਆਂ ਸਨ ਤੇ ਸ਼ਨਿਚਰਵਾਰ ਸੁਵੱਖਤੇ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਗਏ। ਇਕ ਅਧਿਕਾਰੀ ਨੇ ਦੱਸਿਆ ਕਿ ਇਹ 12 ਥਾਵਾਂ ਜਾਂ ਤਾਂ ਅਕਾਊਂਟੈਂਟਾਂ ਦੇ ਦਫ਼ਤਰ ਹਨ ਤੇ ਜਾਂ ਘਰ ਹਨ। ਦੇਸ਼ਮੁਖ ਵੀ ਨਾਗਪੁਰ ਦੇ ਹੀ ਰਹਿਣ ਵਾਲੇ ਹਨ ਤੇ ਪਿਛਲੇ ਸਾਲ ਅਪਰੈਲ ਵਿਚ ਭ੍ਰਿਸ਼ਟਚਾਰ ਦੇ ਦੋਸ਼ ਲੱਗਣ ਮਗਰੋਂ ਉਨ੍ਹਾਂ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ। ਦੇਸ਼ਮੁਖ ਨੂੰ ਪਿਛਲੇ ਸਾਲ ਈਡੀ ਨੇ ਪਹਿਲੀ ਨਵੰਬਰ ਨੂੰ ਗ੍ਰਿਫ਼ਤਾਰ ਕਰ ਲਿਆ ਸੀ। ਇਸ ਤੋਂ ਪਹਿਲਾਂ ਸੀਬੀਆਈ ਨੇ ਐਨਸੀਪੀ ਆਗੂ ਖ਼ਿਲਾਫ਼ 21 ਅਪਰੈਲ, 2021 ਨੂੰ ਐਫਆਈਆਰ ਦਰਜ ਕੀਤੀ ਸੀ। ਸੀਬੀਆਈ ਦੇ ਕੇਸ ਮਗਰੋਂ ਹੀ ਈਡੀ ਨੇ ਜਾਂਚ ਆਰੰਭੀ ਸੀ। -ਪੀਟੀਆਈ



Most Read

2024-09-23 00:33:27