Breaking News >> News >> The Tribune


ਬੀਕਾਨੇਰ ਹਾਦਸੇ ਵਿੱਚ ਦਿੱਲੀ ਦੇ ਜੋੜੇ ਦੀ ਮੌਤ; ਪੁੱਤਰ ਜ਼ਖ਼ਮੀ


Link [2022-02-13 07:13:58]



ਬੀਕਾਨੇਰ (ਰਾਜਥਾਨ), 12 ਫਰਵਰੀ

ਇਥੇ ਸ਼ਨੀਵਾਰ ਸ਼ਾਮ ਨੂੰ ਵਾਪਰੇ ਸੜਕ ਹਾਦਸੇ ਵਿੱਚ ਦਿੱਲੀ ਦੇ ਇਕ ਜੋੜੇ ਦੀ ਮੌਤ ਹੋ ਗਈ ਹੈ ਤੇ ਉਨ੍ਹਾਂ ਦਾ 7 ਮਹੀਨਿਆਂ ਦਾ ਬੱਚਾ ਗੰਭੀਰ ਜ਼ਖ਼ਮੀ ਹੈ। ਇਸ ਜੋੜੇ ਦੀ ਕਾਰ ਮਿਨੀ ਬੱਸ ਨਾਲ ਸਿੱਧੀ ਟਕਰਾ ਗਈ ਸੀ। ਵੇਰਵਿਆਂ ਅਨੁਸਾਰ ਅਭਿਸ਼ੇਕ ਧਰ, ਉਸ ਦੀ ਪਤਨੀ ਜਯੋਤੀ ਸਿੰਗਲਾ ਤੇ ਪੁੱਤਰ ਨੂੰ ਗੰਭੀਰ ਹਾਲਤ ਵਿੱਚ ਬੀਕਾਨੇਰ ਦੇ ਹਸਪਤਾਲ ਪਹੁੰਚਾਇਆ ਜਾ ਰਿਹਾ ਸੀ ਤਾਂ ਅਭਿਸ਼ੇਕ ਤੇ ਜਯੋਤੀ ਨੇ ਰਸਤੇ ਵਿੱਚ ਹੀ ਦਮ ਤੋੜ ਦਿੱਤਾ ਤੇ ਬੱਚੇ ਦਾ ਹਸਪਤਾਲ ਵਿੱਚ ਇਲਾਜ ਜਾਰੀ ਹੈ। ਪੁਲੀਸ ਨੇ ਬੱਸ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। -ਪੀਟੀਆਈ



Most Read

2024-09-23 00:34:13