Breaking News >> News >> The Tribune


‘ਬੇਰੁਜ਼ਗਾਰੀ ਦੀ ਐਮਰਜੈਂਸੀ’ ਲਈ ਕੇਂਦਰ ਸਰਕਾਰ ਜ਼ਿੰਮੇਵਾਰ: ਰਾਹੁਲ


Link [2022-02-13 07:13:58]



ਨਵੀਂ ਦਿੱਲੀ, 12 ਫਰਵਰੀ

ਕਾਂਗਰਸ ਦੇ ਸਾਬਕਾ ਮੁਖੀ ਰਾਹੁਲ ਗਾਂਧੀ ਨੇ ਬੇਰੁਜ਼ਗਾਰੀ ਕਾਰਨ ਪਿਛਲੇ ਕੁਝ ਸਾਲਾਂ ਵਿੱਚ ਹਜ਼ਾਰਾਂ ਨੌਜਵਾਨਾਂ ਵੱਲੋਂ ਆਤਮਹੱਤਿਆਵਾਂ ਕਰਨ ਵਾਲੀ ਖਬਰ ਨੂੰ ਲੈ ਕੇ ਸ਼ਨੀਵਾਰ ਨੂੰ ਕੇਂਦਰ ਸਰਕਾਰ 'ਤੇ ਨਿਸ਼ਾਨਾ ਸੇਧਿਆ ਅਤੇ ਦੋਸ਼ ਲਗਾਇਆ ਕਿ 'ਬੇਰੁਜ਼ਗਾਰੀ ਦੀ ਐਮਰਜੈਂਸੀ' ਲਈ ਮੌਜੂਦਾ ਕੇਂਦਰ ਸਰਕਾਰ ਜ਼ਿੰਮੇਵਾਰ ਹੈ। ਉਨ੍ਹਾਂ ਨੇ ਟਵੀਟ ਕੀਤਾ 'ਬੇਰੁਜ਼ਗਾਰੀ ਕਾਰਨ ਖੁਦਕੁਸ਼ੀਆਂ ਵਧੀਆਂ ਹਨ ਤੇ ਬੇਰੁਜ਼ਗਾਰੀ ਕਿਸ ਦੇ ਕਾਰਨ ਵਧੀ ਹੈ?' ਕੇਂਦਰ ਸਰਕਾਰ ਇਸ ਬੇਰੁਜ਼ਗਾਰੀ ਦੀ ਐਮਰਜੈਂਸੀ ਲਈ ਕਸੂਰਵਾਰ ਹੈ। ਜ਼ਿਕਰਯੋਗ ਹੈ ਕਿ ਸਰਕਾਰ ਨੇ ਬੀਤੇ ਬੁੱਧਵਾਰ ਨੂੰ ਕਿਹਾ ਸੀ ਕਿ 2018 ਤੇ 2020 ਦਰਮਿਆਨ 16 ਹਜ਼ਾਰ ਤੋਂ ਵਧ ਲੋਕਾਂ ਨੇ ਦੀਵਾਲੀਆ ਹੋਣ ਜਾਂ ਕਰਜ਼ੇ ਵਿੱਚ ਡੁੱਬੇ ਹੋਣ ਕਾਰਨ ਆਤਮਹੱਤਿਆਵਾਂ ਕੀਤੀਆਂ ਜਦੋਂ ਕਿ 9,140 ਲੋਕਾਂ ਨੇ ਬੇਰੁਜ਼ਗਾਰੀ ਕਾਰਨ ਆਪਣੀਆਂ ਜਾਨਾਂ ਦਿੱਤੀਆਂ। -ਪੀਟੀਆਈ



Most Read

2024-09-23 00:30:40