World >> The Tribune


ਸੀਰੀਆ ਦੀ ਸੈਨਾ ਨੇ ਵਿਦਰੋਹੀਆਂ ਦੇ ਕਬਜ਼ੇ ਵਾਲੇ ਪਿੰਡ ’ਚ ਗੋਲੇ ਦਾਗੇ; ਛੇ ਮੌਤਾਂ


Link [2022-02-13 01:53:46]



ਬੇਰੂਤ, 12 ਫਰਵਰੀ

ਸੀਰੀਆ ਦੀ ਸੈਨਾ ਨੇ ਦੇਸ਼ ਦੇ ਉੱਤਰ-ਪੱਛਮੀ ਇਲਾਕੇ ਵਿਚ ਵਿਦਰੋਹੀਆਂ ਦੇ ਕਬਜ਼ੇ ਵਾਲੇ ਇਕ ਪਿੰਡ ਨੂੰ ਨਿਸ਼ਾਨਾ ਬਣਾਉਂਦੇ ਹੋਏ ਤੋਪ ਨਾਲ ਗੋਲੇ ਦਾਗੇ ਜਿਸ ਕਾਰਨ ਇਕ ਪਰਿਵਾਰ ਦੇ ਦੋ ਬੱਚਿਆਂ ਸਣੇ ਛੇ ਲੋਕਾਂ ਦੀ ਮੌਤ ਹੋ ਗਈ ਹੈ। ਸਥਾਨਕ ਵਾਸੀਆਂ ਨੇ ਦੱਸਿਆ ਕਿ ਜਿਸ ਵੇਲੇ ਇਹ ਹਮਲਾ ਹੋਇਆ ਉਸ ਵੇਲੇ ਪਰਿਵਾਰਕ ਮੈਂਬਰ ਚਾਹ ਪੀ ਰਹੇ ਸਨ। ਇਦਲਿਬ ਪ੍ਰਾਂਤ ਦੇ ਮਰਾਤ-ਅਲ-ਨਾਸਾਨ ਪਿੰਡ ਵਿੱਚ ਹਮਲੇ ਮਗਰੋਂ ਇਕ ਹਵਾਈ ਜਹਾਜ਼ ਨੇ ਇਸ ਖੇਤਰ ਦੇ ਚੱਕਰ ਲਗਾਏ। ਵਿਰੋਧੀ ਸੰਗਠਨ ਸੀਰੀਅਨ ਸਿਵਲ ਡਿਫੈਂਸ ਗਰੁੱਪ ਨੇ ਦੱਸਿਆ ਮਰਨ ਵਾਲੇ ਬੱਚਿਆਂ ਦੀ ਉਮਰ ਤਿੰਨ ਤੇ ਸੱਤ ਸਾਲ ਸੀ। ਗਰੁੱਪ ਅਨੁਸਾਰ ਰੂਸ ਤੋਂ ਸਮਰਥਨ ਪ੍ਰਾਪਤ ਸੀਰੀਆ ਸਰਕਾਰ ਵੱਲੋਂ ਪਿਛਲੇ ਛੇ ਮਹੀਨਿਆਂ ਵਿੱਚ ਇਦਲਿਬ ਵਿੱਚ ਕੀਤੇ ਹਮਲਿਆਂ ਕਾਰਨ ਕੁੱਲ 65 ਬੱਚਿਆਂ ਦੀ ਮੌਤ ਹੋ ਚੁੱਕੀ ਹੈ। -ਈਪੀ



Most Read

2024-09-21 10:53:54