Breaking News >> News >> The Tribune


ਚੋਣ ਕਮਿਸ਼ਨ ਨੇ ਪ੍ਰਚਾਰ ਲਈ ਸਮਾਂ ਵਧਾਇਆ; ਪਦਯਾਤਰਾ ਲਈ ਪ੍ਰਵਾਨਗੀ


Link [2022-02-12 18:14:59]



ਚੰਡੀਗੜ੍ਹ, 12 ਫਰਵਰੀ

ਦੇਸ਼ ਦੇ ਪੰਜ ਸੂਬਿਆਂ ਵਿੱਚ ਵਿਧਾਨ ਸਭਾ ਚੋਣਾਂ ਲਈ ਚੋਣ ਕਮਿਸ਼ਨ ਨੇ ਸ਼ਨੀਵਾਰ ਨੂੰ ਪ੍ਰਚਾਰ ਪ੍ਰਕਿਰਿਆ ਲਈ ਕੁਝ ਰਾਹਤਾਂ ਦਾ ਐਲਾਨ ਕੀਤਾ ਹੈ। ਚੋਣ ਕਮਿਸ਼ਨ ਨੇ ਇਨ੍ਹਾਂ ਸੂਬਿਆਂ ਵਿੱਚ ਕੋਵਿਡ ਕੇਸਾਂ ਦੀ ਸਟੱਡੀ ਕੀਤੀ ਹੈ ਜਿਸ ਮਗਰੋਂ ਪ੍ਰਚਾਰ ਵਿੱਚ ਕੁਝ ਰਾਹਤਾਂ ਦਿੱਤੀਆਂ ਗਈਆਂ ਹਨ। ਨਵੇਂ ਹੁਕਮਾਂ ਅਨੁਸਾਰ ਚੋਣ ਪ੍ਰਚਾਰ ਹੁਣ ਸਵੇਰੇ 6 ਵਜੇ ਤੋਂ ਰਾਤ 10 ਵਜੇ ਕੀਤਾ ਜਾ ਸਕੇਗਾ ਜਦੋਂ ਕਿ ਪਹਿਲਾਂ ਚੋਣ ਪ੍ਰਚਾਰ 'ਤੇ ਪਾਬੰਦੀ ਰਾਤ 8 ਵਜੇ ਤੋਂ ਸਵੇਰੇ 8 ਵਜੇ (12 ਘੰਟੇ) ਤਕ ਸੀ। ਇਸੇ ਦੌਰਾਨ ਪਦਯਾਤਰਾ ਲਈ ਵੀ ਪ੍ਰਵਾਨਵੀ ਦਿੱਤੀ ਗਈ ਹੈ। ਰੈਲੀਆਂ ਤੇ ਚੋਣ ਮੀਟਿੰਗਾਂ ਲਈ ਸਬੰਧਤ ਥਾਂ 'ਤੇ ਸਮਰਥਾ ਨਾਲੋਂ 50 ਫੀਸਦ ਤੋਂ ਵਧ ਵਿਅਕਤੀ ਨਹੀਂ ਬੈਠ ਸਕਣਗੇ ਜਦੋਂ ਕਿ ਪਹਿਲਾਂ ਇਹ ਲਿਮਟ 30 ਫੀਸਦ 'ਤੇ ਸੀਮਤ ਸੀ। ਇਸ ਸਬੰਧ ਵਿੱਚ ਉਮੀਦਵਾਰਾਂ ਤੇ ਵੋਟਰਾਂ ਨੂੰ ਸੂਬਾਈ ਆਫਤ ਪ੍ਰਬੰਧਨ ਅਥਾਰਿਟੀ ਦੀਆਂ ਹਦਾਇਤਾਂ ਨੂੰ ਵੀ ਮੰਨਣਾ ਪਏਗਾ। ਇਸੇ ਤਰ੍ਹਾਂ ਪੈਦਲ ਤੁਰ ਕੇ ਪ੍ਰਚਾਰ ਕਰਨ ਲਈ ਵੀ ਸੂਬਾਈ ਆਫਤ ਪ੍ਰਬੰਧਨ ਅਥਾਰਿਟੀ ਦੇ ਨਿਰਦੇਸ਼ਾਂ ਨੂੰ ਮੰਨਣਾ ਪਏਗਾ ਤੇ ਨਿਰਧਾਰਤ ਮਾਪਦੰਡਾਂ ਵਧ ਲੋਕ ਇਕਠੇ ਹੋ ਕੇ ਪਦਯਾਤਰਾ ਨਹੀਂ ਕਰ ਸਕਣਗੇ। ਪਦਯਾਤਰਾ ਲਈ ਜ਼ਿਲ੍ਹਾ ਅਥਾਰਿਟੀ ਤੋਂ ਪ੍ਰਵਾਨਗੀ ਲੈਣੀ ਵੀ ਲਾਜ਼ਮੀ ਹੈ। -ਏਜੰਸੀ



Most Read

2024-09-23 00:24:25