World >> The Tribune


ਟਰੱਕ ਅੰਦੋਲਨ: ਆਵਾਜਾਈ ਬਹਾਲੀ ਲਈ ਅਮਰੀਕਾ ਵੱਲੋਂ ਕੈਨੇਡਾ ਨੂੰ ਚਿਤਾਵਨੀ


Link [2022-02-12 12:14:44]



ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ/ਓਟਵਾ, 11 ਫਰਵਰੀ

ਅਮਰੀਕਾ ਨੇ ਕੈਨੇਡਾ ਸਰਕਾਰ ਨੂੰ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਹੈ ਕਿ ਉਹ 'ਅੰਬੈਸਡਰ ਬ੍ਰਿਜ' ਵਾਲਾ ਸਰਹੱਦੀ ਲਾਂਘਾ ਰੋਕੀ ਬੈਠੇ ਟਰੱਕ ਅੰਦੋਲਨਕਾਰੀਆਂ ਨਾਲ ਸਖ਼ਤੀ ਨਾਲ ਪੇਸ਼ ਆ ਕੇ ਆਵਾਜਾਈ ਬਹਾਲ ਕਰਵਾਏ, ਅਮਰੀਕਾ ਲੋੜੀਂਦੀ ਮਦਦ ਕਰਨ ਲਈ ਤਿਆਰ ਹੈ। ਅਮਰੀਕਾ ਵਲੋਂ ਅੱਜ ਇਸ ਸਬੰਧੀ ਕਈ ਵਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਦਫ਼ਤਰ ਨਾਲ ਸੰਪਰਕ ਵੀ ਕੀਤਾ ਗਿਆ ਤੇ ਨੁਕਤੇ ਸਾਂਝੇ ਕੀਤੇ ਗਏ। ਅਮਰੀਕੀ ਸਰਕਾਰ ਨੇ ਇਸ ਰੋਕ ਨੂੰ ਦੁਵੱਲੇ ਵਪਾਰ ਲਈ ਮੰਦਭਾਗਾ ਦੱਸਦੇ ਹੋਏ ਕਿਹਾ ਕਿ ਕੈਨੇਡਾ ਨੂੰ ਇਸ ਰੋਕ ਨੂੰ ਹਟਾਉਣ ਲਈ ਸਖ਼ਤੀ ਕਰਨ ਤੋਂ ਝਿਜਕਣ ਦੀ ਲੋੜ ਨਹੀਂ ਕਿਉਂਕਿ ਇਹ ਮਾਮਲਾ ਦੁਵੱਲੀ ਆਰਥਿਕਤਾ ਨਾਲ ਜੁੜਿਆ ਹੋਇਆ ਹੈ। ਇਸ ਰੋਕ ਕਾਰਨ ਅਮਰੀਕੀ ਲੋਕ ਮੰਗ ਕਰਨ ਲੱਗੇ ਹਨ ਕਿ ਦੇਸ਼ ਨੂੰ ਕਾਰ ਪੁਰਜ਼ਿਆਂ ਦੇ ਉਤਪਾਦਨ ਲਈ ਕੈਨੇਡਾ ਉਤੇ ਆਪਣੀ ਨਿਰਭਰਤਾ ਘਟਾਉਣ ਦਾ ਮੌਕਾ ਆ ਗਿਆ ਹੈ। ਵਾਈਟ ਹਾਊਸ ਨੇ ਆਪਣੇ ਹੋਮਲੈਂਡ ਸਕਿਉਰਿਟੀ ਸਕੱਤਰ ਅਲਜੈਂਡਰੋ ਮੇਉਰਕਸ ਦੇ ਹਵਾਲੇ ਨਾਲ ਕਿਹਾ ਹੈ ਕਿ ਉਨ੍ਹਾਂ ਅਧੀਨ ਆਉਂਦੇ ਯੂਐੱਸ ਕਸਟਮਸ ਤੇ ਬਾਰਡਰ ਪ੍ਰੋਟੈਕਸ਼ਨ ਤੇ ਹੋਰ ਏਜੰਸੀਆਂ ਤੋਂ ਜਿਸ ਵੀ ਮਦਦ ਦੀ ਲੋੜ ਕੈਨੇਡਾ ਨੂੰ ਪਵੇ, ਉਹ ਤਿਆਰ-ਬਰ-ਤਿਆਰ ਹਨ। ਦੋਵਾਂ ਦੇਸ਼ਾਂ ਵਿਚਲੀ ਵਪਾਰਕ ਆਵਾਜਾਈ ਇਸ ਮੁੱਖ ਲਾਂਘੇ ਰਾਹੀਂ ਹੋਣ ਕਾਰਨ ਅਮਰੀਕੀ ਲੋਕਾਂ ਨੂੰ ਕਾਫੀ ਦਿੱਕਤਾਂ ਆ ਰਹੀਆਂ ਹਨ ਤੇ ਕਾਰਾਂ ਦੇ ਉਤਪਾਦਨ ਵਿਚ ਖੜੋਤ ਆਉਣ ਲੱਗੀ ਹੈ।



Most Read

2024-09-21 10:53:58