World >> The Tribune


ਅਫ਼ਗਾਨਿਸਤਾਨ ’ਚ ਮਸਜਿਦ ਨੇੜੇ ਧਮਾਕਾ, ਇਕ ਮੌਤ ਤੇ ਸੱਤ ਜ਼ਖ਼ਮੀ


Link [2022-02-12 12:14:44]



ਕਾਬੁਲ, 11 ਫਰਵਰੀ

ਅਫ਼ਗਾਨਿਸਤਾਨ ਦੇ ਉੱਤਰੀ ਖੇਤਰ ਵਿਚ ਇਕ ਮਸਜਿਦ ਨੇੜੇ ਹੋਏ ਧਮਾਕੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ ਤੇ ਸੱਤ ਹੋਰ ਫੱਟੜ ਹੋ ਗਏ। ਤਾਲਿਬਾਨ ਦੇ ਅਧਿਕਾਰੀ ਬਾਜ਼ ਮੁਹੰਮਦ ਸਰਵਰੀ ਨੇ ਦੱਸਿਆ ਕਿ ਬਦਗ਼ੀਸ ਸੂਬੇ ਵਿਚ ਹੋਏ ਧਮਾਕੇ ਦੇ ਕਾਰਨਾਂ ਬਾਰੇ ਅੱਜ ਤੱਕ ਪਤਾ ਨਹੀਂ ਲੱਗ ਸਕਿਆ ਹੈ ਤੇ ਜਾਂਚ ਜਾਰੀ ਹੈ। ਉਨ੍ਹਾਂ ਦੱਸਿਆ ਕਿ ਹਾਲੇ ਤੱਕ ਕਿਸੇ ਨੇ ਇਸ ਦੀ ਜ਼ਿੰਮੇਵਾਰੀ ਵੀ ਨਹੀਂ ਲਈ ਹੈ। ਇਲਾਕੇ ਵਿਚ ਇਸ ਤਰ੍ਹਾਂ ਦੇ ਧਮਾਕਿਆਂ ਦੀ ਜ਼ਿੰਮੇਵਾਰੀ ਪਹਿਲਾਂ ਇਸਲਾਮਿਕ ਸਟੇਟ ਲੈਂਦਾ ਰਿਹਾ ਹੈ। ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਾਇਆ ਗਿਆ ਹੈ ਤੇ ਇਲਾਕੇ ਵਿਚ ਸੁਰੱਖਿਆ ਪ੍ਰਬੰਧ ਮਜ਼ਬੂਤ ਕੀਤੇ ਗਏ ਹਨ। ਧਮਾਕਾ ਉਸ ਵੇਲੇ ਹੋਇਆ ਜਦ ਲੋਕ ਜੁੰਮੇ ਦੀ ਨਮਾਜ਼ ਲਈ ਜੁੜ ਰਹੇ ਸਨ। -ਏਪੀ



Most Read

2024-09-21 10:49:14