World >> The Tribune


ਕੈਨੇਡਾ: ਗੋਲੀਬਾਰੀ ’ਚ ਮਾਰੇ ਗਏ ਗੈਂਗਸਟਰ ਦੀ ਸ਼ਨਾਖ਼ਤ ਹੋਈ


Link [2022-02-12 12:14:44]



ਗੁਰਮਲਕੀਅਤ ਸਿੰਘ ਕਾਹਲੋਂ

ਵੈਨਕੂਵਰ, 11 ਫਰਵਰੀ

ਕੈਨੇਡਾ ਦੇ ਸੂਬੇ ਬ੍ਰਿਟਿਸ਼ ਕੋਲੰਬੀਆ ਦੇ ਸਰੀ ਸ਼ਹਿਰ 'ਚੋਂ ਲੰਘਦੀ ਟਰਾਂਸ ਕੈਨੇਡਾ ਹਾਈਵੇਅ ਕੋਲ 168 ਸਟਰੀਟ 'ਤੇ 8 ਫਰਵਰੀ ਨੂੰ ਹੋਈ ਗੋਲੀਬਾਰੀ ਵਿਚ ਮਾਰੇ ਗਏ ਵਿਅਕਤੀ ਦੀ ਸ਼ਨਾਖ਼ਤ 'ਬ੍ਰਦਰਜ਼ ਕੀਪਰਸ ਗੈਂਗ' ਦੇ ਯੁਵਰਾਜ ਜੱਬਲ (24) ਵਜੋਂ ਹੋਈ ਹੈ। ਉਹ ਇਸ ਗੋਲੀਬਾਰੀ ਵਿਚ ਪਹਿਲਾਂ ਸਖ਼ਤ ਜ਼ਖ਼ਮੀ ਹੋ ਗਿਆ ਸੀ। ਜੱਬਲ ਡਰੱਗ ਤਸਕਰੀ ਦੇ ਕਈ ਮਾਮਲਿਆਂ ਵਿਚ ਜੇਲ੍ਹ ਕੱਟ ਚੁੱਕਾ ਸੀ ਤੇ ਕੁਝ ਮਾਮਲਿਆਂ ਵਿਚ ਭਗੌੜਾ ਵੀ ਸੀ। ਉਸ ਦੇ ਨਾਲ ਹੀ ਜ਼ਖ਼ਮੀ ਹੋਈ ਕੁੜੀ ਦੀ ਹਾਲਤ ਹਸਪਤਾਲ ਵਿਚ ਗੰਭੀਰ ਬਣੀ ਹੋਈ ਹੈ। ਸਮਝਿਆ ਜਾਂਦਾ ਹੈ ਕਿ ਜੱਬਲ ਨੂੰ ਵਿਰੋਧੀ ਗਰੁੱਪ 'ਯੂਐਨ ਗੈਂਗ' ਨੇ ਨਿਸ਼ਾਨਾ ਬਣਾਇਆ ਸੀ, ਜਿਸ ਨਾਲ ਸਬੰਧਤ ਜਿੰਮੀ ਸੰਧੂ ਦਾ ਕਤਲ ਦੋ ਦਿਨ ਪਹਿਲਾਂ ਥਾਈਲੈਂਡ ਵਿਚ ਹੋਇਆ ਸੀ। ਜ਼ਿਕਰਯੋਗ ਹੈ ਕਿ ਯੁਵਰਾਜ ਨੂੰ 2015 ਵਿਚ ਨਸ਼ਿਆਂ ਦੀ ਵੱਡੀ ਖੇਪ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ।



Most Read

2024-09-21 10:43:51