Breaking News >> News >> The Tribune


ਲੋੜ ਪਈ ਤਾਂ ਮੋਦੀ ਖ਼ਿਲਾਫ਼ ਕੌਮੀ ਸਿਆਸਤ ’ਚ ਉਤਰਾਂਗਾ: ਕੇਸੀਆਰ


Link [2022-02-12 06:13:58]



ਹੈਦਰਾਬਾਦ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਖ਼ਿਲਾਫ਼ ਆਪਣਾ ਸ਼ਬਦੀ ਹੱਲਾ ਜਾਰੀ ਰੱਖਦਿਆਂ ਤਿਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਅੱਜ ਕਿਹਾ ਕਿ ਜੇ ਐਨਡੀਏ ਸਰਕਾਰ ਨੇ ਸੂਬੇ ਦੇ ਵਿਕਾਸ ਲਈ ਆਪਣੇ ਵਾਅਦੇ ਨਹੀਂ ਨਿਭਾਏ ਤਾਂ ਮੋਦੀ ਨੂੰ ਸੱਤਾ ਤੋਂ ਬਾਹਰ ਕਰਨ ਲਈ ਉਹ ਪੂਰੀ ਵਾਹ ਲਾ ਦੇਣਗੇ। ਜੰਗਾਓ ਜ਼ਿਲ੍ਹੇ ਵਿਚ ਇਕੱਠ ਨੂੰ ਸੰਬੋਧਨ ਕਰਦਿਆਂ ਕੇਸੀਆਰ ਨੇ ਕਿਹਾ, 'ਜੇ ਲੋੜ ਪਈ ਤਾਂ ਉਹ ਦਿੱਲੀ ਦਾ ਕਿਲਾ ਤੋੜਨ ਲਈ ਕੌਮੀ ਪੱਧਰ ਦੀ ਸਿਆਸਤ ਵਿਚ ਉਤਰਨਗੇ। ਤੁਸੀਂ ਸਾਨੂੰ ਕੋਈ ਕੌਮੀ ਪ੍ਰਾਜੈਕਟ ਨਹੀਂ ਦਿੱਤਾ, ਨਾ ਮੈਡੀਕਲ ਕਾਲਜ ਦਿੱਤਾ, ਜੇ ਤੁਸੀਂ ਸਾਡੀ ਮਦਦ ਨਹੀਂ ਵੀ ਕਰਦੇ ਤਾਂ ਵੀ ਕੋਈ ਮੁਸ਼ਕਲ ਨਹੀਂ। ਅਸੀਂ ਤੁਹਾਨੂੰ ਸੱਤਾ ਤੋਂ ਲਾਂਭੇ ਕਰ ਦਿਆਂਗੇ ਤੇ ਉਹ ਸਰਕਾਰ ਲਿਆ ਕੇ ਦਮ ਲਵਾਂਗੇ ਜਿਹੜੀ ਸਾਡੀ ਮਦਦ ਕਰੇ।' ਉਨ੍ਹਾਂ ਨਾਲ ਹੀ ਕਿਹਾ ਕਿ ਰਾਜ ਸਰਕਾਰ ਤਿਲੰਗਾਨਾ ਵਿਚ ਐਨਡੀਏ ਵੱਲੋਂ ਲਿਆਂਦੇ ਗਏ ਬਿਜਲੀ ਸੁਧਾਰਾਂ ਨੂੰ ਲਾਗੂ ਨਹੀਂ ਕਰੇਗੀ। ਮੁੱਖ ਮੰਤਰੀ ਨੇ ਕਿਹਾ ਜੇ ਲੋੜ ਪਈ ਤਾਂ ਉਹ ਕੌਮੀ ਸਿਆਸਤ ਵਿਚ ਆਉਣਗੇ ਤੇ ਦੇਸ਼ ਲਈ ਸਾਨੂੰ ਲੜਨਾ ਵੀ ਚਾਹੀਦਾ ਹੈ। -ਪੀਟੀਆਈ



Most Read

2024-09-23 00:35:23