Breaking News >> News >> The Tribune


ਵਿਰੋਧੀ ਧਿਰਾਂ ਵੱਲੋਂ ਯੋਗੀ ਦੀਆਂ ਟਿੱਪਣੀਆਂ ਖਿਲਾਫ਼ ਲੋਕ ਸਭਾ ਵਿੱਚੋਂ ਵਾਕਆਊਟ


Link [2022-02-12 06:13:58]



ਨਵੀਂ ਦਿੱਲੀ, 11 ਫਰਵਰੀ

ਵਿਰੋਧੀ ਧਿਰਾਂ ਨੇ ਅੱਜ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਵਿਵਾਦਿਤ ਬਿਆਨ ਨੂੰ ਲੈ ਕੇ ਲੋਕ ਸਭਾ 'ਚੋਂ ਵਾਕਆਊਟ ਕੀਤਾ। ਯੋਗੀ ਨੇ ਲੰਘੇ ਦਿਨ ਕਿਹਾ ਸੀ ਕਿ ਜੇਕਰ ਭਾਜਪਾ ਮੁੜ ਯੂਪੀ ਦੀ ਸੱਤਾ ਵਿੱਚ ਨਾ ਆਈ ਤਾਂ ਸੂਬਾ ਕਸ਼ਮੀਰ, ਕੇਰਲਾ ਜਾਂ ਪੱਛਮੀ ਬੰਗਾਲ ਬਣ ਜਾਵੇਗਾ। ਲੋਕ ਸਭਾ ਅੱਜ ਜਿਉਂ ਹੀ ਬਜਟ ਇਜਲਾਸ ਲਈ ਜੁੜੀ ਤਾ ਵਿਰੋਧੀ ਪਾਰਟੀਆਂ ਦੇ ਮੈਂਬਰ ਆਪਣੀਆਂ ਸੀਟਾਂ 'ਤੇ ਖੜ੍ਹੇ ਹੋ ਗਏ ਤੇ ਉਨ੍ਹਾਂ ਸਦਨ ਦੇ ਐਨ ਵਿਚਾਲੇ ਆ ਕੇ ਆਦਿੱਤਿਆਨਾਥ ਦੀਆਂ ਟਿੱਪਣੀਆਂ ਖਿਲਾਫ਼ ਪ੍ਰਦਰਸ਼ਨ ਕਰਦਿਆਂ ਨਾਅਰੇਬਾਜ਼ੀ ਕੀਤੀ। ਕੇਰਲਾ ਕਾਂਗਰਸ ਨਾਲ ਸਬੰਧਤ ਸੰਸਦ ਮੈਂਬਰਾਂ ਨੇ ਟਿੱਪਣੀਆਂ ਨੂੰ ਲੈ ਕੇ ਕੰਮ ਰੋਕੂ ਮਤਾ ਵੀ ਪੇਸ਼ ਕੀਤਾ। ਸਪੀਕਰ ਓਮ ਬਿਰਲਾ ਨੇ ਕਿਹਾ ਕਿ ਪ੍ਰਸ਼ਨ ਕਾਲ ਮਗਰੋਂ ਇਸ ਮੁੱਦੇ 'ਤੇ ਚਰਚਾ ਕੀਤਾ ਜਾਵੇਗੀ। ਉਨ੍ਹਾਂ ਪ੍ਰਦਰਸ਼ਨਕਾਰੀ ਮੈਂਬਰਾਂ ਨੂੰ ਵਾਪਸ ਸੀਟਾਂ 'ਤੇ ਬੈਠਣ ਦੀ ਅਪੀਲ ਵੀ ਕੀਤੀ। ਇਸ ਮਗਰੋਂ ਤ੍ਰਿਣਮੂਲ ਕਾਂਗਰਸ, ਕਾਂਗਰਸ, ਕੇਰਲਾ ਕਾਂਗਰਸ, ਨੈਸ਼ਨਲ ਕਾਨਫਰੰਸ, ਡੀਐੱਮਕੇ ਤੇ ਸਪਾ ਦੇ ਮੈਂਬਰ ਸਦਨ 'ਚੋਂ ਵਾਕਆਊਟ ਕਰ ਗਏ। ਸਦਨ ਵਿੱਚ ਕੀਤੇ ਪ੍ਰਦਰਸ਼ਨ ਦੌਰਾਨ ਟੀਐੱਮਸੀ ਦੇ ਸੰਸਦ ਮੈਂਬਰ ਸੌਗਾਤਾ ਰੌਏ ਨੇ ਆਦਿੱਤਿਆਨਾਥ ਨੂੰ 'ਜੋਗੀ' ਦੱਸਿਆ ਜਦੋਂਕਿ ਬਸਪਾ ਆਗੂ ਕੁੰਵਰ ਦਾਨਿਸ਼ ਅਲੀ ਨੇ ਕਿਹਾ, ''ਮੈਂ ਤੁਹਾਡੇ ਸਾਰਿਆਂ ਤੋਂ ਮੁਆਫ਼ੀ ਮੰਗਦਾ ਹਾਂ ਕਿ ਮੇਰਾ ਮੁੱਖ ਮੰਤਰੀ ਅਜੈ ਬਿਸ਼ਟ ਹਨ।'' ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਅਜਿਹੇ ਬਿਆਨ ਦੇਣੇ ਨਿੰਦਣਯੋਗ ਹਨ। -ਪੀਟੀਆਈ



Most Read

2024-09-23 00:18:43