Breaking News >> News >> The Tribune


‘ਸੱਚ ਬੋਲਣ ਵਾਲੇ ਜੇਲ੍ਹਾਂ ’ਚ ਸੁੱਟੇ ਜਾ ਰਹੇ ਨੇ’


Link [2022-02-12 06:13:58]



ਸ੍ਰੀਨਗਰ: ਪੀਡੀਪੀ ਮੁਖੀ ਮਹਿਬੂਬਾ ਮੁਫ਼ਤੀ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਨ੍ਹਾਂ ਦੀ ਪਾਰਟੀ ਦੇ ਯੁਵਾ ਵਿੰਗ ਦੇ ਆਗੂ ਵਹੀਦ ਪਾਰਾ ਸਣੇ ਹੋਰ ਸੱਚ ਬੋਲਣ ਵਾਲਿਆਂ ਨੂੰ ਝੂਠੇ ਦੋਸ਼ ਲਗਾ ਕੇ ਜੇਲ੍ਹਾਂ ਵਿਚ ਸੁੱਟਿਆ ਜਾ ਰਿਹਾ ਹੈ ਜਦੋਂਕਿ ਕਿਸਾਨਾਂ 'ਤੇ ਗੱਡੀ ਚਾੜ੍ਹਨ ਵਾਲੇ ਕੇਂਦਰੀ ਮੰਤਰੀ ਦਾ ਮੁੰਡਾ ਆਜ਼ਾਦ ਘੁੰਮ ਰਿਹਾ ਹੈ। ਜੰਮੂ ਕਸ਼ਮੀਰ ਦੀ ਸਾਬਕਾ ਮੁੱਖ ਮੰਤਰੀ ਲਖੀਮਪੁਰ ਖੀਰੀ ਮਾਮਲੇ ਵਿਚ ਅਲਾਹਾਬਾਦ ਹਾਈ ਕੋਰਟ ਵੱਲੋਂ ਕੇਂਦਰੀ ਮੰਤਰੀ ਅਜੈ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦਿੱਤੇ ਜਾਣ 'ਤੇ ਟਿੱਪਣੀ ਕਰ ਰਹੀ ਸੀ। ਮਹਿਬੂਬਾ ਨੇ ਇਸ ਸਬੰਧੀ ਟਵੀਟ ਕੀਤਾ ਹੈ ਕਿ 'ਉਮਰ ਖਾਲਿਦ, ਫਾਹਦ ਸ਼ਾਹ, ਵਹੀਦ ਪਾਰਾ ਅਤੇ ਸਿੱਦੀਕੀ ਕੱਪਨ ਝੂਠੇ ਦੋਸ਼ਾਂ ਹੇਠ ਜੇਲ੍ਹ ਵਿੱਚ ਬੰਦ ਹਨ। ਪਰ ਇੱਕ ਮੰਤਰੀ ਦਾ ਪੁੱਤਰ ਕਥਿਤ ਤੌਰ 'ਤੇ ਕਿਸਾਨਾਂ ਉੱਤੇ ਕਾਰ ਚੜ੍ਹਾਉਣ ਦੇ ਦੋਸ਼ ਦਾ ਸਾਹਮਣਾ ਕਰ ਰਿਹਾ ਹੈ, ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਗੋਡਸੇ ਦੇ ਭਾਰਤ ਵਿੱਚ, ਅਪਰਾਧੀ ਖੁੱਲ੍ਹੇ ਘੁੰਮਦੇ ਹਨ ਅਤੇ ਸੱਚ ਬੋਲਣ ਵਾਲੇ ਜੇਲ੍ਹ ਵਿਚ ਹਨ।' ਜ਼ਿਕਰਯੋਗ ਹੈ ਕਿ ਪਿਛਲੇ ਸਾਲ ਤਿੰਨ ਅਕਤੂਬਰ ਨੂੰ ਲਖੀਮਪੁਰ ਖੀਰੀ ਵਿੱਚ ਕਿਸਾਨਾਂ ਦੇ ਵਿਰੋਧ ਦੌਰਾਨ ਭੜਕੀ ਹਿੰਸਾ ਦੌਰਾਨ ਅੱਠ ਜਣਿਆਂ ਦੀ ਮੌਤ ਹੋ ਗਈ ਸੀ। ਕਿਸਾਨ ਉੱਤਰ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰਿਆ ਦੇ ਖੇਤਰ ਵਿੱਚ ਉਨ੍ਹਾਂ ਦੇ ਦੌਰੇ ਦਾ ਵਿਰੋਧ ਕਰ ਰਹੇ ਸਨ। ਆਸ਼ੀਸ਼ ਮਿਸ਼ਰਾ ਇਸ ਘਟਨਾ ਦੇ ਮੁਲਜ਼ਮਾਂ ਵਿੱਚੋਂ ਇੱਕ ਹੈ। -ਪੀਟੀਆਈ



Most Read

2024-09-23 00:26:07