Breaking News >> News >> The Tribune


ਏਅਰਟੈੱਲ ਦੇ ਨੈੱਟਵਰਕ ਵਿੱਚ ਵਿਗਾੜ


Link [2022-02-12 06:13:58]



ਨਵੀਂ ਦਿੱਲੀ: ਭਾਰਤੀ ਏਅਰਟੈਲ ਦੇ ਨੈੱਟਵਰਕ ਵਿਚ ਥੋੜ੍ਹੇ ਸਮੇਂ ਲਈ ਮੁਲਕ ਭਰ ਵਿਚ ਰੁਕਾਵਟ ਆਈ। ਕੰਪਨੀ ਦਾ ਕਹਿਣਾ ਹੈ ਕਿ ਇਹ ਗੜਬੜ ਕਰੀਬ ਪੰਜ ਮਿੰਟ ਚੱਲੀ। ਇਸ ਸਬੰਧੀ ਕੁਝ ਵਰਤੋਂਕਾਰਾਂ ਨੇ ਟਵਿੱਟਰ 'ਤੇ ਮੋਬਾਈਲ ਅਤੇ ਬਰਾਡਬੈਂਡ ਕੁਨੈਕਸ਼ਨਾਂ ਦੇ ਕੰਮ ਨਾ ਕਰਨ ਦੀਆਂ ਸ਼ਿਕਾਇਤਾਂ ਕੀਤੀਆਂ ਸਨ। ਇਸ ਸਬੰਧੀ ਕੰਪਨੀ ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਤਕਨੀਕੀ ਖਾਮੀ ਕਾਰਨ ਕੰਪਨੀ ਦੀਆਂ ਇੰਟਰਨੈੱਟ ਸੇਵਾਵਾਂ ਕਰੀਬ ਪੰਜ ਮਿੰਟ ਲਈ ਪ੍ਰਭਾਵਿਤ ਹੋਈਆਂ। ਇਸ ਸਮੱਸਿਆ ਨੂੰ ਫ਼ੌਰੀ ਕਾਰਵਾਈ ਕਰਦਿਆਂ ਕਰੀਬ ਦਸ ਮਿੰਟ ਬਾਅਦ ਠੀਕ ਕਰ ਦਿੱਤਾ ਗਿਆ। ਕੰਪਨੀ ਨੇ ਆਪਣੇ ਵਰਤੋਂਕਾਰਾਂ ਤੋਂ ਰੁਕਾਵਟ ਲਈ ਮੁਆਫ਼ੀ ਮੰਗੀ ਹੈ। -ਪੀਟੀਆਈ



Most Read

2024-09-23 00:36:07